ETV Bharat / state

'ਕਾਂਗਰਸ ਸਿਆਸੀ ਰੋਟੀਆਂ ਸੇਕਣ ਲਈ ਮੈਨੂੰ 'ਬਲੀ ਦਾ ਬੱਕਰਾ' ਬਣਾ ਰਹੀ ਹੈ'

1980 ਦਹਾਕੇ ਵਿੱਚ ਡਾਕਟਰ ਤ੍ਰੇਹਣ ਕਤਲ ਮਾਮਲੇ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਅੱਜ ਪੱਟੀ ਅਦਾਲਤ ਵਿੱਚ ਤਲਬ ਕੀਤਾ ਗਿਆ ਸੀ। ਪੁਲਿਸ ਵੱਲੋਂ ਪੂਰਾ ਰਿਕਾਰਡ ਨਾ ਪੇਸ਼ ਕੀਤੇ ਜਾਣ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।

'ਕਾਂਗਰਸ ਸਿਆਸੀ ਰੋਟੀਆਂ ਸੇਕਣ ਲਈ ਮੈਨੂੰ 'ਬਲੀ ਦਾ ਬੱਕਰਾ' ਬਣਾ ਰਹੀ ਹੈ'
author img

By

Published : Mar 13, 2019, 8:17 PM IST

ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਪੱਟੀ ਵਿੱਚ ਹੋਏ ਡਾਕਟਰ ਕਤਲ ਮਾਮਲੇ ਵਿੱਚ ਪੱਟੀ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸਬੂਤਾਂ ਦੀ ਘਾਟ ਹੋਣ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਅਗ਼ਲੇਰੀ ਸੁਣਵਾਈ 3 ਅ੍ਰਪੈਲ ਤੱਕ ਮੁਲਤਵੀ ਕਰ ਦਿੱਤੀ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਆਪਣੇ ਤੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੇਸ ਤੋਂ ਪਹਿਲਾਂ ਹੀ ਬਰੀ ਹੋ ਚੁੱਕੇ ਹਨ, ਪੁਲਿਸ ਬੇਵਜ੍ਹਾ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਉੱਤੇ ਮੁੱਖ ਮੰਤਰੀ ਦਫ਼ਤਰ ਤੋਂ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਨ੍ਹਾਂ ਨੂੰ 'ਬਲੀ ਦਾ ਬੱਕਰਾ' ਬਣਾ ਰਹੀ ਹੈ।

'ਕਾਂਗਰਸ ਸਿਆਸੀ ਰੋਟੀਆਂ ਸੇਕਣ ਲਈ ਮੈਨੂੰ 'ਬਲੀ ਦਾ ਬੱਕਰਾ' ਬਣਾ ਰਹੀ ਹੈ'

ਇਸ ਦੌਰਾਨ ਵਕੀਲ ਕੰਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਅਜੇ ਤੱਕ ਪੂਰਾ ਰਿਕਾਰਡ ਨਹੀਂ ਪੇਸ਼ ਕਰ ਸਕੀ ਹੈ ਇਸ ਲਈ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।

ਦੱਸ ਦਈਏ ਕਿ ਇਹ ਕੇਸ ਖਾੜਕੂਵਾਦ ਦੇ ਸਮੇਂ ਦਾ ਹੈ। ਇਸ ਸਮੇਂ ਪੱਟੀ ਦੇ ਡਾਕਟਰ ਤ੍ਰੇਹਣ ਦਾ ਕਤਲ ਹੋਇਆ ਸੀ। ਇਸ ਕਤਲ ਮਾਮਲੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਵਿਰਸਾ ਸਿੰਘ ਵਲਟੋਹਾ ਦਾ ਨਾਂਅ ਲਿਆ ਸੀ ਪਰ ਉਦੋਂ ਇਹ ਮਾਮਲਾ ਦਬ ਗਿਆ ਸੀ ਪਰ 2017 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਫਿਰ ਤੋਂ ਚਰਚਾ ਵਿੱਚ ਆਇਆ ਹੈ।

Name-Pawan Sharma Tarn Taran       Date13-03-19

ਅਜ ਪੱਟੀ  ਮਾਣਯੋਗ ਉੱਚ ਅਦਾਲਤ ਵਿਚ ਪੇਸ ਹੋਏ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਦੁਬਾਰਾ 3 ਅਪ੍ਰੈਲ ਪੇਸ਼ ਹੋਣ  ਦੇ ਹੁਕਮ ਜਾਰੀ ਕੀਤੇ ਗਏ 
ਬਾਈਟ  ਵਿਰਸਾ ਸਿੰਘ ਵਲਟੋਹਾ ਨੇ ਦਸਿਆ ਕਿ ਪਿਛਲੇ ਲੰਮੇ ਸਾਲ ਤੋ ਪੱਟੀ ਵਿਚ ਇਕ ਕਾਤਲ ਦੇ ਨਾਜਾਇਜ਼ ਤੇ ਕਾਂਗਰਸ ਪਾਰਟੀ ਵਲੋ ਮੈਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਸੀ ਜੋ ਅਜ ਪੱਟੀ ਮਾਣਯੋਗ ਉੱਚ ਅਦਾਲਤ ਵਿਚ ਪੁਲਿਸ ਵਲੋ ਚਲਾਣ/ਸੰਬੰਧ ਕਾਗਜ,ਪੱਤਰ ਪੇਸ ਨਾ ਕਰ ਸਕੀ ਜਿਸ ਨੁੰ  ਲੈ ਕੇ  ਦੁਬਾਰਾ 3ਅਪ੍ਰੈਲ ਦੀ ਤਰੀਕ ਤਕ ਪੁਲਿਸ ਰਿਕਾਰਡ ਪੇਸ ਕਰਨ ਦੇ ਹੁਕਮ  ਦਿਤਾ
ETV Bharat Logo

Copyright © 2024 Ushodaya Enterprises Pvt. Ltd., All Rights Reserved.