ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਹਰੀਕੇ ਤੋਂ ਸਭਰਾਵਾ ਵਾਲੇ ਰੋਡ 'ਤੇ ਪੈਦੇ ਦੇ ਪਿੰਡ ਸ਼ੋਟੀ ਕਿਰਤੋਵਾਲ ਤੋਂ ਇਕ ਵਿਧਵਾ ਔਰਤ ਸੁਖਬੀਰ ਕੌਰ ਦੇ ਹਾਲਤ ਬੇਹਦ ਤਰਸਯੋਗ ਬਣੇ ਹੋਏ ਹਨ। ਉਸ ਨੇ ਦੱਸਿਆ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਦਿਹਾੜੀ ਟੱਪਾ ਕਰਨ ਜਾਂਦੇ ਸਮੇਂ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚਾ ਕਰਨ ਲੱਗੀ ਅਤੇ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਤੋਰਿਆ। ਪਰ, ਗਰੀਬੀ ਤੋਂ ਬਾਅਦ ਉਸ ਨੂੰ ਗਲੇ ਵਿੱਚ ਹੋਈ ਰਸੋਲੀ ਵਰਗੀ ਚੀਜ਼ ਦੀ ਬਿਮਾਰੀ ਲੈ ਬੈਠੀ ਹੈ।
ਪੈਸੇ ਨਾ ਹੋਣ ਕਾਰਨ ਇਲਾਜ ਕਰਵਾਉਣ 'ਚ ਅਸਮਰਥ: ਪੀੜਤ ਸੁਖਬੀਰ ਕੌਰ ਨੇ ਦੱਸਿਆ ਕਿ ਉਹ ਬਹੁਤ ਮੁਸ਼ਕਲ ਨਾਲ ਆਪਣਾ ਤੇ ਅਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ। ਉੱਤੋਂ ਹੁਣ ਉਸ ਦੇ ਗਲੇ ਅੰਦਰ ਰਸੋਲੀ ਵਰਗਾ ਕੁੱਝ ਹੋ ਗਿਆ ਹੈ। ਇਸ ਨੂੰ ਚੈਕ ਕਰਵਾਉਣ ਲਈ ਵੀ ਉਹ ਡਾਕਟਰ ਕੋਲ ਨਹੀਂ ਜਾ ਪਾ ਰਹੀ, ਕਿਉਂਕਿ ਉਸ ਕੋਲ ਪੈਸੇ ਹੀ ਨਹੀਂ ਹਨ ਕਿ ਉਹ ਇਲਾਜ ਕਰਵਾ ਸਕੇ। ਉਸ ਨੇ ਦੱਸਿਆ ਕਿ ਉਹ ਦਿਹਾੜੀ ਦਾ 100-150 ਹੀ ਕਮਾ ਰਹੀ ਹੈ ਜਿਸ ਨਾਲ ਰੋਟੀ-ਪਾਣੀ, ਹੋਰ ਖ਼ਰਚੇ ਕਰਨੇ ਬਹੁਤ ਮੁਸ਼ਕਲ ਹੋਏ ਹਨ।
ਪਾਣੀ ਵੀ ਬਾਹਰੋਂ ਭਰ ਕੇ ਲਿਆਉਣਾ ਪੈਂਦਾ: ਘਰ ਵਿੱਚ ਪਾਣੀ ਦੀ ਮੋਟਰ ਵੀ ਖ਼ਰਾਬ ਹੋਣ ਕਾਰਨ ਉਹ ਪਾਣੀ ਬਾਹਰ ਲੋਕਾਂ ਦੇ ਘਰਾਂ ਚੋਂ ਭਰ ਕੇ ਲਿਆਉਣ ਲਈ ਮਜ਼ਬੂਰ ਹੈ। ਸੁਖਬੀਰ ਕੌਰ ਦੇ ਪਿਤਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਕੋਲ ਪੈਸੇ ਹੀ ਨਹੀਂ ਹਨ, ਤਾਂ ਮੋਟਰ ਵੀ ਕਿਵੇਂ ਠੀਕ ਹੋਵੇ। ਪਿਤਾ ਨੇ ਦੱਸਿਆ ਕਿ ਜਵਾਈ ਦੀ ਮੌਤ ਤੋਂ ਬਾਅਦ ਉਹ ਕਿਸੇ ਤਰ੍ਹਾਂ ਖੁਦ ਹੀ ਮਿਹਨਤ ਕਰਕੇ ਘਰ ਅਤੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾਈ ਹੈ।
ਸਮਾਜ ਸੇਵੀ ਤੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ: ਪੀੜਤ ਔਰਤ ਸੁਖਬੀਰ ਕੌਰ ਨੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੈ, ਉਹ ਸਿਰਫ਼ ਆਪਣੇ ਬੱਚੇ ਪਾਲਣਾ ਚਾਹੁੰਦੀ ਹੈ। ਉਸ ਨੂੰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰ ਕੇ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਬੱਚੇ ਪਾਲ ਸਕੇ। ਉਸ ਨੇ ਸਰਕਾਰ ਕੋਲ ਵੀ ਮਦਦ ਮੰਗੀ ਹੈ ਕਿ ਉਸ ਦੀ ਇਸ ਗ਼ਰੀਬੀ ਵਿੱਚ ਬਾਂਹ ਫੜ੍ਹੀ ਜਾਵੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 7710263812 ਹੈ।
ਇਹ ਵੀ ਪੜ੍ਹੋ: jamia violence case 2019: ਦਿੱਲੀ ਹਾਈ ਕੋਰਟ ਨੇ ਸ਼ਰਜੀਲ ਇਮਾਮ ਅਤੇ ਦਿੱਲੀ ਦੰਗਿਆਂ ਦੇ 11 ਦੋਸ਼ੀਆਂ 'ਤੇ ਸੁਣਾਇਆ ਫੈਸਲਾ