ETV Bharat / state

ਮਸ਼ੂਕ ਨੂੰ ਘਰ ਮਿਲਣ ਗਏ ਪ੍ਰੇਮੀ ਦਾ ਕਤਲ - online punjabio news

22 ਸਾਲਾ ਨੌਜਵਾਨ ਦਾ ਪ੍ਰੇਮ ਸੰਬੰਧਾਂ ਦੇ ਚੱਲਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਮਣੇ ਆਇਆ ਹੈ। ਮ੍ਰਿਤਕ ਮਲਕੀਤ ਸਿੰਘ ਅਪਣੀ ਪ੍ਰੇਮੀਕਾ ਲਵ ਕੌਰ ਨੂੰ ਮਿਲਣ ਉਸਦੇ ਘਰ ਗਿਆ ਸੀ ਜਿਸਦੀ ਸੂਹ ਲੱਗਣ ਤੋਂ ਬਾਅਦ ਪਰਿਵਾਰਿਕ ਮੈਂਬਰਾ ਨੇ ਉਸਦਾ ਕਤਲ ਕਰ ਦਿੱਤਾ।

ਫ਼ੋਟੋ
author img

By

Published : Apr 22, 2019, 6:33 PM IST

ਤਰਨ-ਤਾਰਨ: ਕਸਬਾ ਵਲਟੋਹਾ ਵਿੱਖੇ 22 ਸਾਲਾ ਨੌਜਵਾਨ ਦਾ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਮਲਕੀਤ ਸਿੰਘ ਬੀਤੀ ਰਾਤ ਪ੍ਰੇਮੀਕਾ ਲਵ ਕੌਰ ਨੂੰ ਮਿਲਣ ਉਸਦੇ ਘਰ ਗਿਆ ਸੀ, ਜਿਸਦੀ ਸੂਹ ਪ੍ਰੇਮੀਕਾ ਦੇ ਪਿੱਤਾ ਅਤੇ ਭਰਾ ਨੂੰ ਲੱਗ ਗਈ। ਜਿਸਤੋਂ ਬਾਅਦ ਪ੍ਰੇਮੀ ਜੋੜੇ ਨੂੰ ਇੱਕਠੀਆਂ ਬੈਠੇ ਦੇਖ ਪਰਿਵਾਰਕ ਮੈਂਬਰਾ ਦਾ ਪਾਰਾ ਆਸਮਾਨੀ ਚੜ੍ਹ ਗਿਆ ਅਤੇ ਪ੍ਰੇਮੀ ਮਲਕੀਤ ਸਿੰਘ ਗਲ ਚ ਸਾਫਾ ਪਾ ਕਤਲ ਕਰ ਦਿੱਤਾ।

ਵੀਡੀਓ
ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਿਤ ਪਰਿਵਾਰ ਨੇ ਕਿਹਾ ਪ੍ਰੇਮ ਸੰਬੰਧਾ ਦੇ ਚੱਲਦੇ ਮਲਕੀਤ ਦਾ ਕਤਲ ਕੀਤਾ ਗਿਆ ਹੈ ਅਤੇ ਹੁਣ ਪੂਰਾ ਪਰਿਵਾਰ ਫ਼ਰਾਰ ਹੈ। ਉਧਰ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੂੰ ਮੌਕੇ ਤੋਂ ਇੱਕ 32 ਬੋਰ ਦਾ ਪਿਸਟਲ ਵੀ ਮਿਲਿਆ ਹੈ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਪੜਤਾਲ ਸ਼ੁਰੂ ਕਰ ਦਿੱਤੀ ਹੈ।

Intro:Body:

murder in TarnTaran

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.