ਤਰਨਤਾਰਨ: ਪੰਜਾਬ ਅੰਦਰ ਲਗਾਤਾਰ ਵੱਧ ਰਹੀਆ ਲੁੱਟ-ਖੋਹ ਦੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆ, ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆ ਖ਼ਿਲਾਫ਼ ਸਖ਼ਤੀ ਵੀ ਵਰਤੀ ਜਾ ਰਹੀ ਹੈ ਅਤੇ ਰੋਜ਼ਾਨਾਂ ਹੀ ਅਜਿਹੇ ਲੁਟੇਰਿਆਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ। ਤਰਨਤਾਰਨ ਪੁਲਿਸ (Tarn Taran Police) ਨੇ ਵੀ ਚੋਰ ਨੂੰ ਕਾਬੂ ਕੀਤਾ ਹੈ।
ਇਸ ਮੌਕੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਏ.ਐੱਸ.ਆਈ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ-ਸਵਾਰੀ ਪ੍ਰਾਈਵੇਟ ਵਹੀਕਲਾਂ ਗਸਤ ਦੇ ਸਬੰਧ ਵਿੱਚ ਨਜਦੀਕ ਪੁਲ ਨਹਿਰ ਕੱਚਾ-ਪੱਕਾ ਮੌਜੂਦ ਸੀ, ਤਾਂ ਏ.ਐੱਸ.ਆਈ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕੀ ਜਗਜੀਤ ਸਿੰਘ ਉਰਫ ਜੱਗੂ , ਅਕਾਸ, ਸਾਜਨ, ਰਾਜਨ, ਅਤੇ ਗੁਰਲਾਲ ਸਿੰਘ ਵਾਸੀ ਮਹਿਦੀਪੁਰ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਕੰਮ ਕਰਦੇ ਹਨ, ਜਿੰਨਾ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਤੋਂ ਬਾਅਦ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਪੁਲ ਨਹਿਰ ਕੱਚਾ ਪੱਕਾ ‘ਤੇ ਨਾਕਾਬੰਦੀ ਕੀਤੀ ਤਾਂ ਕੁੱਲਾ ਪਿੰਡ ਵਾਲੀ ਸਾਈਡ ਤੋਂ ਇੱਕ ਨੌਜਵਾਨ ਮੋਟਰਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਹ ‘ਤੇ ਫੜ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਜਗਜੀਤ ਸਿੰਘ ਉਰਫ ਜੱਗੂ ਪੁੱਤਰ ਬਲਵਿੰਦਰ ਸਿੰਘ ਵਾਸੀ ਲਹੂਕਾ ਦੱਸਿਆ।
ਇਹ ਵੀ ਪੜ੍ਹੋ:ਅਗਨੀਪਥ ਹਵਾਈ ਸੈਨਾ ਭਰਤੀ: 4 ਦਿਨਾਂ ਵਿੱਚ 1 ਲੱਖ ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕੀਤਾ
ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕੀਤੇ ਅਤੇ ਪੁੱਛਗਿੱਛ ਤੋਂ ਬਾਅਦ ਇਸ ਨੌਜਵਾਨ ਤੋਂ ਚੋਰੀ ਦਾ ਮੋਟਰਸਾਇਕਲ ਬਿਨ੍ਹਾਂ ਨੰਬਰ ਬਰਾਮਦ ਹੋਇਆ। ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ (Appear in court) ਕਰਕੇ ਰਿਮਾਂਡ ਲਿਆ ਅਤੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਆਪਣੇ ਭਗੋੜੇ ਸਾਥੀਆਂ ਦੇ ਘਰਾਂ ਵਿੱਚੋਂ 5 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ। ਪੁਲਿਸ ਵੱਲੋਂ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀਆਂ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਦੀ ਜਨਤਾ ’ਤੇ 2022-23 ’ਚ ਕੋਈ ਨਵਾਂ ਟੈਕਸ ਨਹੀਂ, ਜਾਣੋ ਪੰਜਾਬ ਬਜਟ ਦੀਆਂ ਖ਼ਾਸ ਗੱਲਾਂ