ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਵੱਲੋਂ ਘਰ ਵਿੱਚ ਇਕੱਲੀ ਰਹਿ ਰਹੀ ਔਰਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਵਵਿਅਕਤੀ ਪਾਣੀ ਪੀਣ ਦੇ ਬਹਾਨੇ ਘਰ ਅੰਦਰ ਆਇਆ ਅਤੇ ਘਰ ਵਿਚ ਮਹਿਲਾ ਨੂੰ ਇੱਕਲੇ ਦੇਖ ਕੇ ਉਸ ਨਾਲ ਬਦਸਲੂਕੀ ਕੀਤੀ। ਉਥੇ ਹੀ ਹੁਣ ਪੁਲਿਸ ਵੱਲੋਂ ਇਸ ਮਾਮਲੇ ਚ ਕਾਰਵਾਈ ਨਾ ਕਰਨ 'ਤੇ ਦੁਖੀ ਪਰਿਵਾਰ ਨੇ ਕਿਹਾ ਪੁਲਿਸ ਤੋਂ ਕੋਈ ਇਨਸਾਫ਼ ਨਾ ਮਿਲਣ 'ਤੇ ਪੂਰਾ ਪਰਿਵਾਰ ਜ਼ਹਿਰੀਲੀ ਦਵਾਈ ਪੀ ਕੇ ਆਪਣੇ ਆਪ ਨੂੰ ਖਤਮ ਕਰ ਲੈਣਗੇ। ਪੁਲਿਸ ਨੂੰ ਦਿੱਤੀ ਚਿਤਾਵਨੀ ਲਿਖੇ ਪੱਤਰ 'ਚ ਦੱਸਿਆ ਕਿ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਜਿਸ ਦੀ ਉਸ ਦੇ ਘਰ ਦੇ ਨੇੜੇ ਜ਼ਮੀਨ ਹੈ ਅਤੇ ਉਕਤ ਵਿਅਕਤੀ ਅਕਸਰ ਉਸ ਦੇ ਘਰ ਚਾਹ-ਪਾਣੀ ਪੀਣ ਲਈ ਆਉਂਦਾ ਸੀ, ਪਰ ਬੀਤੇ ਸ਼ਨੀਵਾਰ ਉਸ ਦੀ ਪਤਨੀ ਘਰ 'ਚ ਇਕੱਲੀ ਸੀ ਅਤੇ ਉਸ ਨੇ ਆਪਣੇ ਆਪ ਨੂੰ ਇਕੱਲਾ ਦੇਖ ਕੇ ਉਕਤ ਵਿਅਕਤੀ ਸ਼ਰਾਬ ਪੀਣ ਦੇ ਬਹਾਨੇ ਘਰ 'ਚ ਦਾਖਲ ਹੋ ਗਿਆ |
ਇਹ ਵੀ ਪੜ੍ਹੋ : Pakistani drone on Amritsar border : BSF ਨੇ ਸਰਹੱਦ 'ਤੇ ਪਾਕਿਸਤਾਨੀ ਡਰੋਨ ਨੂੰ ਕੀਤਾ ਢੇਰ, 5 ਕਿਲੋ ਹੈਰੋਇਨ ਵੀ ਬਰਾਮਦ
ਜਾਣਕਾਰੀ ਮੁਤਾਬਿਕ ਜਿਸ ਵੇਲੇ ਪੀੜਤ ਮਹਿਲਾ ਨਾਲ ਛੇੜਛਾੜ ਕੀਤੀ ਤਾਂ ਇਹ ਸਾਰੀ ਘਟਨਾ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਥਾਣਾ ਨਸ਼ਾਇਰਾ ਪੰਨੂਆਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ। ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਸ ਦੀ ਪਤਨੀ ਉਸੇ ਦਿਨ ਤੋਂ ਸਦਮੇ ਵਿੱਚ ਹੈ। ਪੀੜਤ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਜਿਸ ਲਈ ਥਾਣਾ ਨਸ਼ਹਿਰਾ ਅਤੇ ਥਾਣਾ ਸਰਹਾਲੀ ਦੇ ਐਸ.ਐਚ.ਓ ਜਿੰਮੇਵਾਰ ਹੋਣਗੇ।
ਪੀੜਤ ਪਰਿਵਾਰ ਨੇ ਜਿਲਾ ਤਰਨਤਾਰਨ ਦੇ ਐਸ.ਐਸ.ਪੀ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਜਦੋਂ ਥਾਣਾ ਨਸ਼ਹਿਰਾ ਪੰਨੂਆ ਦੇ ਇੰਚਾਰਜ ਐਸ.ਆਈ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਵੱਲੋਂ ਉਹਨਾਂ ਨੂੰ ਦਿੱਤੀ ਗਈ ਲਿਖਤੀ ਦਰਖਾਸਤ ਦੀ ਉਹ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮ ਨੂੰ ਬਖਸ਼ਿਆਂ ਨਹੀਂ ਜਾਵੇਗਾ।