ਤਰਨਤਾਰਨ: ਸਬ-ਡਿਵੀਜਨ ਹਸਪਤਾਲ ਖਡੂਰ ਸਾਹਿਬ ਨੂੰ ਨੈਰੋਲੈਕ ਗਰੁੱਪ ਵਲੋਂ ਲੈਬੋਰਟਰੀ ਟੈਸਟਾਂ ਲਈ ਮਸ਼ੀਨਾਂ ਭੇਟ ਕੀਤੀਆਂ ਹਨ। ਜਿਨ੍ਹਾਂ ਦਾ ਉਦਘਾਟਨ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਕੀਤਾ ਗਿਆ। ਨੈਰੋਲੈਕ ਗਰੁੱਪ ਵਲੋਂ ਭੇਟ ਕੀਤੀਆਂ ਮਸ਼ੀਨਾਂ ਦੀ ਕੀਮਤ ਦਸ ਲੱਖ ਦੇ ਕਰੀਬ ਦੱਸੀ ਜਾਂਦੀ ਹੈ।
ਇਸ ਮੌਕੇ ਡੀ.ਸੀ ਕੁਲਵੰਤ ਸਿੰਘ ਨੇ ਕਿਹਾ ਕਿ ਨੈਰੋਲੈਕ ਗਰੁੱਪ ਵਲੋਂ ਪਹਿਲਾਂ ਵੀ ਕਈ ਸਮਾਜ ਸੇਵਾ ਦੇ ਕੰਮ ਆਪਣੇ ਪੱਧਰ 'ਤੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਗਰੁੱਪ ਵਲੋਂ ਹਸਪਤਾਲ ਨੂੰ ਮਸ਼ੀਨਾਂ ਭੇਟ ਕਰਨਾ ਬਹੁਤ ਵੱਡਾ ਉਪਰਾਲਾ ਹੈ, ਜੋ ਸ਼ਲਾਘਾਯੋਗ ਹੈ।
ਇਸ ਮੌਕੇ ਸਿਵਲ ਸਰਜਨ ਰੋਹਿਤ ਮਹਿਤਾ ਦਾ ਕਹਿਣਾ ਕਿ ਮਸ਼ੀਨਾਂ ਆਉਣ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮਸ਼ੀਨਾਂ ਨਾਲ ਹਸਪਤਾਲ 'ਚ ਟੈਸਟ ਕੀਤੇ ਜਾ ਸਕਣਗੇ, ਜੋ ਲੋਕਾਂ ਨੂੰ ਬਾਹਰੋਂ ਮਹਿੰਗੇ ਭਾਅ ਦੇ ਕਰਵਾਉਣੇ ਪੈਂਦੇ ਸਨ। ਇਸ ਮੌਕੇ ਉਨ੍ਹਾਂ ਸਮਾਜ ਸੇਵੀਆਂ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ:ਖੰਨਾ ਵਿਖੇ ਲੁਟੇਰਿਆਂ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼