ETV Bharat / state

ਲਾਲ ਕਿਲ੍ਹੇ ’ਤੇ ਝੰਡਾ ਫਹਿਰਾਉਣ ਵਾਲੇ ਜੁਗਰਾਜ ਸਿੰਘ ਨੇ ਹੁਣ ਖੇਮਕਰਨ 'ਚ ਚੜ੍ਹਾਇਆ ਝੰਡਾ - ਜੁਗਰਾਜ ਸਿੰਘ ਨੇ ਰਾਸ਼ਟਰੀ ਝੰਡਾ ਚੜ੍ਹਾਇਆ

ਕਿਸਾਨੀ ਅੰਦੌਲਨ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੜਾਉਣ ਵਾਲੇ ਜੁਗਰਾਜ ਸਿੰਘ ਨੇ ਖੇਮਕਰਨ ਵਿੱਚ ਰਾਸ਼ਟਰੀ ਝੰਡਾ ਚੜ੍ਹਾਇਆ।

ਜੁਗਰਾਜ ਸਿੰਘ ਨੇ ਖੇਮਕਰਨ 'ਚ ਝੰਡਾ ਚੜ੍ਹਾਇਆ
ਜੁਗਰਾਜ ਸਿੰਘ ਨੇ ਖੇਮਕਰਨ 'ਚ ਝੰਡਾ ਚੜ੍ਹਾਇਆ
author img

By

Published : Jan 26, 2022, 1:28 PM IST

ਤਰਨਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਪੈਂਦੇ ਕਸਬਾ ਖੇਮਕਰਨ ਵਿਖੇ ਦਿੱਲੀ ਵਿੱਚ ਚੱਲੇ ਤਕਰੀਬਨ ਇਕ ਸਾਲ ਕਿਸਾਨੀ ਅੰਦੋਲਨ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਵਾਲੇ ਪਿੰਡ ਤਾਰਾ ਸਿੰਘ ਦੇ ਜੁਗਰਾਜ ਸਿੰਘ ਅੱਜ 26 ਜਨਵਰੀ ਨੂੰ ਖੇਮਕਰਨ ਪਹੁੰਚੇ, ਜਿੱਥੇ ਖੇਮਕਰਨ ਦੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਜੁਗਰਾਜ ਸਿੰਘ ਨੇ ਰਾਸ਼ਟਰੀ ਝੰਡਾ ਚੜ੍ਹਾਇਆ।

ਇਸ ਮੌਕੇ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਮਾਰੂ ਬਿੱਲ ਪਾਸ ਕੀਤੇ ਸਨ ਤੇ ਬਿੱਲ ਰੱਦ ਕਰਾਉਣ ਲਈ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਹੀ 26 ਜਨਵਰੀ ਵਾਲੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਨੌਜਵਾਨ ਵੱਲੋਂ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੜ੍ਹਾ ਦਿੱਤਾ ਸੀ।

ਜੁਗਰਾਜ ਸਿੰਘ ਨੇ ਖੇਮਕਰਨ 'ਚ ਝੰਡਾ ਚੜ੍ਹਾਇਆ

ਜਿਸ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਤਰੀਕੇ ਨਾਲ ਕਿਸਾਨੀ ਅੰਦੋਲਨ ਖ਼ਰਾਬ ਕਰਨਾ ਸੀ, ਭਾਵੇਂ ਦਿੱਲੀ ਪੁਲਿਸ ਵੱਲੋਂ ਵੀ ਜੁਗਰਾਜ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ ਤੇ ਜ਼ਮਾਨਤ 'ਤੇ ਬਾਹਰ ਆਏ ਹਨ।

ਅੱਜ ਉਹਨਾਂ ਦਾ 26 ਜਨਵਰੀ ਨੂੰ ਇਕ ਸਾਲ ਪੂਰਾ ਹੋ ਜਾਣ 'ਤੇ ਜਿੱਥੇ ਗਣਤੰਤਰ ਦਿਵਸ ਮਨਾਇਆ ਤੇ ਕਿਸਾਨਾਂ ਵੱਲੋਂ ਕਿਸਾਨੀ ਅੰਦੋਲਨ ਦਾ ਫਤਹਿ ਦਿਵਸ ਵੀ ਮਨਾਇਆ ਗਿਆ।

ਇਹ ਵੀ ਪੜੋ: 73rd Republic Day: ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਜਲੰਧਰ 'ਚ ਫ਼ਹਿਰਾਇਆ ਝੰਡਾ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.