ETV Bharat / state

Financial Help For Blood Cancer Patient : ਬਲੱਡ ਕੈਂਸਰ ਨਾਲ ਪੀੜਤ 4 ਭੈਣਾਂ ਦਾ ਇਕਲੌਤਾ ਭਰਾ, ਮਾਸੂਮਾਂ ਨੇ ਲਾਈ ਮਦਦ ਦੀ ਗੁਹਾਰ

ਤਰਨ ਤਾਰਨ ਦੇ ਪਿੰਡ ਚੰਬਾ ਕਲਾਂ ਵਿੱਚ ਚਾਰ ਭੈਣਾਂ ਦਾ ਇਕਲੌਤਾ ਭਰਾ ਬਲੱਡ ਕੈਂਸਰ ਨਾਲ (Patient Of Blood Cancer) ਪੀੜਤ ਹੈ ਜਿਸ ਦੇ ਇਲਾਜ ਲਏ ਮਾਸੂਮ ਭੈਣਾਂ ਸਣੇ ਪੂਰੇ ਪਰਿਵਾਰ, ਪਿੰਡ ਦੇ ਸਰਪੰਚ ਅਤੇ ਸਕੂਲ ਦੇ ਅਧਿਆਪਿਕ ਨੇ ਮਦਦ ਦੀ ਗੁਹਾਰ ਲਾਈ ਹੈ। ਪੜ੍ਹੋ ਪੂਰੀ ਖ਼ਬਰ।

Financial Help For Blood Cancer Patient, Tarn Taran
Financial Help For Blood Cancer Patient
author img

By ETV Bharat Punjabi Team

Published : Sep 27, 2023, 3:08 PM IST

ਬਲੱਡ ਕੈਂਸਰ ਨਾਲ ਪੀੜਤ 4 ਭੈਣਾਂ ਦਾ ਇਕਲੌਤਾ ਭਰਾ, ਮਾਸੂਮਾਂ ਨੇ ਲਾਈ ਮਦਦ ਦੀ ਗੁਹਾਰ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੰਬਾ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਚੌਥੀ ਜਮਾਤ ਦਾ ਹੋਣਹਾਰ ਵਿਦਿਆਰਥੀ ਜਸਪ੍ਰੀਤ ਸਿੰਘ ਜਿਸ ਦੀ ਉਮਰ 10 ਸਾਲ ਹੈ, ਉਹ ਬਲੱਡ ਕੈਂਸਰ ਨਾਲ ਪੀੜਤ ਹੈ। ਦੱਸ ਦਈਏ ਕਿ ਜਸਪ੍ਰੀਤ ਅਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ ਜਿਨ੍ਹਾਂ ਚੋਂ ਇੱਕ ਭੈਣ ਸੁਖਮਨਜੋਤ ਕੌਰ ਨੇ ਅਪਣੇ ਭਰਾ ਦੇ ਇਲਾਜ ਲਈ ਮਦਦ ਦੀ ਗੁਹਾਰ ਲਾਈ ਹੈ।

ਪਰਿਵਾਰ ਦੇ ਆਰਥਿਕ ਹਾਲਾਤ ਨਾਜ਼ੁਕ: ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਪਿਤਾ ਕਿਸਾਨ ਹੈ ਜਿਸ ਕੋਲ ਮਹਿਜ਼ ਥੋੜੀ ਜ਼ਮੀਨ ਹੈ, ਜਿੱਥੇ ਖੇਤੀ ਕਰਦਾ ਹੈ। ਪਰ, ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਉਹ ਵੀ ਬਰਬਾਦ ਹੋ ਚੁੱਕੀ ਹੈ। ਹੁਣ ਬੱਚੇ ਨੂੰ ਇਸ ਨਾਮੁਰਾਦ ਬਿਮਾਰੀ ਨੇ ਜਕੜ ਲਿਆ ਹੈ। ਪਰ, ਇਲਾਜ ਲਈ ਲੱਖਾਂ ਰੁਪਏ ਚਾਹੀਦੇ ਹਨ, ਜੋ ਕਿ ਪਰਿਵਾਰ ਵਲੋਂ ਖ਼ਰਚ ਕਰਨੇ ਮੁਸ਼ਕਿਲ ਹਨ। ਮਹਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਹਰਪ੍ਰੀਤ ਸਿੰਘ ਜਿਸ ਦੀਆਂ ਚਾਰ ਧੀਆਂ (Family Appeal For Financial) ਹਨ, ਅਤੇ ਇਕਲੌਤਾ ਭਰਾ ਜਸਪ੍ਰੀਤ ਸਿੰਘ ਹੈ। ਉਹ ਆਪਣੇ ਖੇਤਾਂ ਵਿੱਚ ਬਣੇ ਖੰਡਰ ਜਿਹੇ ਕਮਰੇ ਵਿੱਚ ਰਹਿੰਦਾ ਹੈ।

ਜੋ ਪੈਸੇ ਸੀ, ਉਹ ਹੁਣ ਤੱਕ ਇਲਾਜ ਉੱਤੇ ਖ਼ਰਚੇ ਗਏ: ਬੱਚੇ ਦੀ ਮਾਂ ਨੇ ਬੜੇ ਭਰੇ ਹੋਏ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਹੋਣਹਾਰ ਇਕਲੌਤਾ ਪੁੱਤਰ ਨਾ ਮੁਰਾਦ ਬਿਮਾਰੀ ਕੈਂਸਰ ਤੋ ਪੀੜਤ ਹੈ। ਪਰ, ਉਨ੍ਹਾਂ ਕੋਲ ਜੋ ਵੀ ਘਰ ਵਿੱਚ ਛੱਲੀ ਪੂਣੀ ਸੀ, ਉਹ ਸਾਰੀ ਇਸ ਦੇ ਇਲਾਜ ਉੱਤੇ ਲਾ ਦਿੱਤੀ। ਸਾਡੀ ਸਿਰਫ ਛੇ ਕਨਾਲ ਜ਼ਮੀਨ ਹੈ, ਪਰ ਉਹ ਵੀ ਹੜ੍ਹਾਂ ਕਾਰਨ ਤਬਾਹ ਹੋ ਗਈ ਤੇ ਅਸੀ ਹੁਣ ਉਹ ਦੋ ਵੇਲੇ ਦੀ ਰੋਟੀ ਤੋਂ ਵੀ ਆਤਰ ਹੋ ਚੁੱਕੇ ਹਨ। ਇਸ ਮੌਕੇ ਮਾਸੂਮ ਭੈਣ, ਮਾਤਾ ਤੇ ਪਰਿਵਾਰ ਨੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਦਾਨੀ ਸੱਜਣਾਂ, ਧਾਰਮਿਕ ਸੰਸਥਾਵਾਂ ਤੇ ਪੰਜਾਬ ਸਰਕਾਰ ਤੋਂ ਸਬੰਧਿਤ ਵਿਭਾਗ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਸ ਦੇ ਇਲਾਜ ਲਈ (Appeal For Financial Help In Treatment) ਵੱਧ ਤੋਂ ਵੱਧ ਮਦਦ ਕੀਤੀ ਜਾਵੇ।

ਪਰਿਵਾਰ ਵਲੋਂ ਮਦਦ ਦੀ ਅਪੀਲ: ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਚੋਹਲਾ ਸਾਹਿਬ ਵਿੱਚ ਖਾਤਾ ਨੰਬਰ 3418001500009607 ਆਈ. ਐਫ.ਐਸ.ਸੀ ਕੋਡ PUNB00341800 ਹੈ ਅਤੇ ਮੋਬਾਈਲ ਨੰਬਰ 7347207963 ਹੈ। ਉਨ੍ਹਾਂ ਕਿਹਾ ਕਿ ਕੋਈ ਪੈਸਿਆਂ ਦੀ ਮਦਦ ਕਰ ਦੇਵੇ ਤਾਂ, ਜੋ ਲਾਡਲੇ ਦੀ ਜਾਨ ਬਚਾਈ ਜਾਵੇ।

ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਚੰਬਾ ਕਲਾਂ ਦੇ ਮੁਖੀ ਗੁਰਬੀਰ ਸਿੰਘ ਨੇ ਵੀ ਹੋਣਹਾਰ ਸਕੂਲੀ ਵਿਦਿਆਰਥੀ ਦੀ ਜਾਨ ਬਚਾਉਣ ਲਈ ਦੇਸ਼ ਵਿਦੇਸ਼ ਵਿੱਚ ਵੱਸਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਜਸਪ੍ਰੀਤ ਸਿੰਘ ਦਾ ਇਲਾਜ ਕਰਵਾਉਣ ਲਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਤਾਂ ਜੋ ਵਿਦਿਆਰਥੀ (Financial Help For Blood Cancer Patient) ਤੰਦਰੁਸਤ ਹੋ ਕੇ ਪਹਿਲਾਂ ਦੀ ਤਰ੍ਹਾਂ ਸਕੂਲ ਵਿੱਚ ਆਪਣੀ ਵਿੱਦਿਆ ਪੂਰੀ ਕਰ ਕੇ ਦੇਸ਼ ਦੀ ਸੇਵਾ ਕਰ ਸਕੇ, ਕਿਉਂ ਕਿ ਕਿਸੇ ਦੀ ਜਾਨ ਬਚਾਉਣ ਤੋਂ ਵੱਡਾ ਕੋਈ ਵੀ ਪੁੰਨ ਦੁਨੀਆਂ ਉੱਤੇ ਨਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.