ਤਰਨਤਾਰਨ: ਖਾੜਕੂਵਾਦ ਦੇ ਕਾਲੇ ਦੋਰ ਦੀ ਹਨੇਰੀ ‘ਚ ਜਿੱਥੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ (Sikh youths were killed by creating fake police encounters) ਗਿਆ ਤੇ ਉਹਨਾ ਦੀਆਂ ਲਾਸ਼ਾਂ ਨੂੰ ਅਣਪਛਾਤੀਆ ਕਹਿ ਕੇ ਪੰਜਾਬ ਦੇ ਵੱਖ ਵੱਖ ਸ਼ਮਸ਼ਾਨ ਘਾਟਾਂ ਵਿੱਚ ਸਾੜਿਆ ਗਿਆ। ਉਥੇ ਹੀ ਇਹਨਾਂ ਨੌਜਵਾਨਾਂ ਦੇ ਪਰਿਵਾਰ ਇਨਸਾਫ ਲਈ ਉਸ ਸਮੇਂ ਤੋ ਹੀ ਕੋਰਟ ਕਚਹਿਰੀਆ ਵਿੱਚ ਇਨਸਾਫ ਲਈ ਭਟਕ ਰਹੇ ਹਨ। ਉਹਨਾ ਨੌਜਵਾਨਾਂ ਵਿੱਚ ਇੱਕ ਨੌਜਵਾਨ ਹਰਬੰਸ ਸਿੰਘ ਵਾਸੀ ਉਬੋਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ (Harbans Singh resident of Ubok Tehsil Patti) ਦਾ ਵਸਨੀਕ ਸੀ।
ਜਿਸ ਨੂੰ ਇੱਕ ਹੋਰ ਅਣਪਛਾਤੇ ਨੌਜਵਾਨ ਸਮੇਤ 1993 ‘ਚ ਤਰਨਤਾਰਨ ਦੇ ਨਜਦੀਕ ਪਿੰਡ ਚੰਬਲ ਦੀ ਰੋਹੀ ਤੇ ਜੇਲ ਵਿੱਚੋ ਰਿਮਾਂਡ 'ਤੇ ਲਿਆ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ। ਫਿਰ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰ ਨੂੰ ਦੱਸਿਆ ਬਗੈਰ ਸਸਕਾਰ ਕਰ ਦਿੱਤਾ ਗਿਆ।
ਉਸ ਦੇ ਪਰਿਵਾਰ ਨੂੰ 29 ਸਾਲ ਬਾਅਦ ਇਨਸਾਫ ਮਿਲਣ ਦੀ ਆਸ ਹੈ। ਮੁਹਾਲੀ ਦੀ ਸੀਬੀਆਈ ਦੀ ਕੋਰਟ ਨੇ ਉਸ ਵਕਤ ਦੇ ਪੁਲਿਸ ਅਧਿਕਾਰੀਆ ਨੂੰ ਦੋਸ਼ੀ ਕਰਾਰ ਦਿੰਦਿਆ ਹੋਇਆ। 2 ਨਵੰਬਰ ਨੂੰ ਸਜ਼ਾ ਸਨਾਉਣ ਦਾ ਫੈਸਲਾ ਕੀਤਾ ਹੈ। ਪਰ ਅਫਸ਼ੋਸ ਮ੍ਰਿਤਕ ਦੀ ਮਾਤਾ ਪ੍ਰਕਾਸ਼ ਕੌਰ ਜੋ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮਿਲਣ ਦੀ ਆਸ ਆਪਣੇ ਸ਼ੀਨੇ ਵਿੱਚ ਸਮੋਈ ਬੈਠੀ ਸੀ। ਉਸ ਦੀ 3 ਸਾਲ ਪਹਿਲਾ ਪੁੱਤਰ ਦੇ ਵਿਯੋਗ ‘ਚ ਹੀ ਮੋਤ ਹੋ ਗਈ।
ਇਸ ਸਬੰਧੀ ਮ੍ਰਿਤਕ ਹਰਬੰਸ ਸਿੰਘ ਦੇ ਮਾਸੀ ਦੇ ਪੁੱਤਰ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਭਰਾ ਪ੍ਰਮਜੀਤ ਸਿੰਘ, ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿਤਾ ਮਿਲਖਾ ਸਿੰਘ ਦੀ ਛੋਟੇ ਹੁੰਦਿਆ ਹੀ ਮੌਤ ਹੋ ਗਈ ਸੀ 'ਤੇ ਸਾਡੀ ਮਾਤਾ ਤੇ ਵੱਡੇ ਭਰਾ ਹਰਬੰਸ਼ ਸਿੰਘ ਨੇ ਹੀ ਸਾਡਾ ਪਾਲਣ ਪੌਸ਼ਣ ਕੀਤਾ। ਪਰ 1990 ਨੂੰ ਕਿਸੇ ਮੁਖਬਰ ਦੇ ਕਹਿਣ ਤੇ ਪੁਲਿਸ ਨੇ ਹਰਬੰਸ ਸਿੰਘ (26)ਜੋ ਅਜੇ ਕੁਆਰਾ ਹੀ ਸੀ ਨੂੰ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿੱਤਾ।ਜਿਸ ਕਾਰਨ ਹਰਬੰਸ ਸਿੰਘ ਸਾਡੇ ਨਾਨਕੇ ਪਿੰਡ ਕਾਨਿਆਵਾਲੀ ਜਿਲ੍ਹਾ ਮੁਕਤਸਰ ਚਲਾ ਗਿਆ।
ਉਥੇ ਵੀ ਸਾਦਿਕ ਪੁਲਿਸ ਨੇ ਗ੍ਰਿਫਤਾਰ ਕਰਕੇ ਸਾਦਿਕ ਅਤੇ ਫਰੀਦਕੋਟ ਦਾ ਥਾਣਿਆ ਵਿੱਚ ਅੰਨਾ ਤਸੱਦਦ ਕਰਦਿਆ ਹੋਇਆ ਸਾਡੀ ਲਾਇਸੰਸੀ ਰਾਈਫਲ ਦਾ ਹੀ ਕੇਸ ਬਣਾ ਕੇ ਫਰੀਦਕੋਟ ਦੀ ਜੇਲ ਵਿੱਚ ਹਰਬੰਸ ਸਿੰਘ ਨੂੰ ਡੱਕ ਦਿੱਤਾ।ਫਰੀਦਕੋਟ ਦੀ ਜੇਲ ਵਿੱਚੋ ਸਵਰਨ ਸਿੰਘ ਹੁੰਦਲ ਜੋ ਉਸ ਵਕਤ ਥਾਣਾ ਪੱਟੀ ਵਿਖੇ ਐਸਐਚਓ ਤਾਇਨਾਤ ਸੀ। ਉਸ ਨੇ ਰਿਮਾਂਡ ਲੈ ਆਇਆ ਤੇ ਹੋਰ ਮੁਕਦਮੇ ਦਰਜ ਕਰਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ।
ਕੁਝ ਸਮੇਂ ਬਾਅਦ ਹਰਬੰਸ ਸਿੰਘ ਜਮਾਨਤ 'ਤੇ ਬਾਹਰ ਆ ਗਿਆ। ਜ਼ਮਾਨਤ ਤੇ ਆਉਣ ਤੋਂ ਕੁਝ ਦਿਨ ਬਾਅਦ ਹੀ ਫਿਰ ਪੁਲਿਸ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੋਹਤਬਾਰਾਂ ਨੇ ਉਸ ਵਕਤ ਦੇ ਐਸਐਸਪੀ ਅਜੀਤ ਸਿੰਘ ਸੰਧੂ ਪਾਸ ਪੇਸ ਕਰਵਾ ਦਿੱਤਾ। ਜਿਸ ਨੇ ਹਰਬੰਸ ਸਿੰਘ ਤੇ ਹੋਰ ਮੁਕਦਮਾ ਦਰਜ ਕਰਕੇ ਫਿਰ ਅੰਮ੍ਰਿਤਸਰ ਦੀ ਜੇਲ ਭੇਜ ਦਿੱਤਾ। ਜਿੱਥੇ ਥਾਣਾ ਸਦਰ ਤਾਰਨਤਾਰਨ ਦੇ ਐਸਐਚਓ ਪੂਰਨ ਸਿੰਘ 8 ਦਿਨ ਦੇ ਰਿਮਾਂਡ ਤੇ ਲੈ ਆਇਆ। 5 ਦਿਨ ਬਾਅਦ ਇੱਕ ਹੋਰ ਨੌਜਵਾਨ ਸਮੇਤ ਹਰਬੰਸ ਸਿੰਘ ਨੂੰ ਚੰਬਲ ਪਿੰਡ ਦੇ ਨਜਦੀਕ ਐਸਐਚਓ ਪੂਰਨ ਸਿੰਘ, ਥਾਣੇਦਾਰ ਜਗੀਰ ਸਿੰਘ, ਸ਼ਮਸ਼ੇਰ ਸਿੰਘ ,ਜਗੀਰ ਸਿੰਘ ਤੇ ਹੋਰ ਮੁਲਾਜਮਾਂ ਨੇ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਤੇ ਸਾਨੂੰ ਬਗੈਰ ਦੱਸਣ ਤੇ ਹੀ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
ਇਹਨਾ ਅਧਿਕਾਰੀਆ ਵਿੱਚੋ ਪੂਰਨ ਸਿੰਘ ਅਤੇ ਜਗੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹਨਾ ਦੱਸਿਆ ਕਿ ਹਰਬੰਸ ਸਿੰਘ ਦੀ ਮੌਤ ਤੋ ਬਾਅਦ ਖਾਲੜਾ ਮਿਸ਼ਨ ਕਮੇਟੀ ਵੱਲੋ ਸਾਡੇ ਇਸ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਸਬੰਧੀ ਦਰਖਾਸਤ ਦਿੱਤੀ ਗਈ। ਹਾਈਕੋਰਟ ਦੇ ਹੁਕਮਾਂ ਤਹਿਤ ਇਹ ਕੇਸ ਪਟਿਆਲਾ ਦੀ CBI ਨੂੰ ਸੌਂਪ ਦਿੱਤਾ ਗਿਆ। ਜਿੱਥੇ ਐਡਵੋਕੇਟ ਜਗਿੰਦਰ ਸਿੰਘ ਵਿਰਕ ਵੱਲੋ ਗਵਾਹਾਂ ਦੇ ਬਿਆਨ ਕਲਮਬੰਦ ਕਰਵਾਏ। ਫਿਰ ਪੁਲਿਸ ਅਧਿਕਾਰੀਆ ਵੱਲੋ ਸਟੇਅ ਲੈਣ ਕਾਰ ਇਹ ਕਾਰਵਾਈ 2006 ਤੋਂ 2022 ਤੱਕ ਬੰਦ ਰਹੀ। ਫਿਰ ਵਕੀਲ ਸਤਨਾਮ ਸਿੰਘ ਬੈਸ,ਜਗਜੀਤ ਸਿੰਘ ਬਾਜਵਾ ,ਸਰਬਜੀਤ ਸਿੰਘ ਵੇਰਕਾ,ਬਲਜਿੰਦਰ ਸਿੰਘ ਬਾਜਵਾ ਤੇ ਹੋਰ ਵਕੀਲਾਂ ਵੱਲੋ ਕੇਸ ਦੁਬਾਰਾ ਚਲਾਉਣ ਲਈ ਜੱਦੋ ਜਹਿਦ ਕੀਤੀ ਗਈ।
ਉਹਨਾ ਦੱਸਿਆ ਕਿ ਜਦੋ ਪੁਲਿਸ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹਨਾ ਨੇ ਸਾਡੇ ਨਾਨਕੇ ਪਰਿਵਾਰ ਅਤੇ ਸਾਨੂੰ ਤੰਗ ਪ੍ਰੇਸ਼ਾਨ ਕਰਦਿਆ ਹੋਇਆ ਸਾਡੇ 'ਤੇ ਅੰਨਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਅਸੀ ਪੁਲਿਸ ਦੇ ਡਰੋ 5 ਸਾਲ ਘਰੋ ਬੇਘਰ ਰਹੇ। ਸਾਡੀ ਮਾਤਾ ਪ੍ਰਕਾਸ ਕੌਰ ਨੇ ਕਿਹਾ ਕਿ ਮੈ ਕੇਸ ਵਾਪਿਸ ਨਹੀ ਲਵਾਂਗੀ 'ਤੇ ਇਨਸਾਫ ਲੈ ਕੇ ਹੀ ਦਮ ਲਵਾਂਗੀ। ਸਾਡੀ ਮਾਤਾ ਵੀ ਇਨਸਾਫ ਦੀ ਉਡੀਕ ‘ਚ 3 ਸਾਲ ਪਹਿਲਾਂ ਸਵਰਗ ਸਿਧਾਰ ਗਏ। ਸਾਡਾ ਪਰਿਵਾਰ ਜੋ ਪਿੰਡ ਉਬੋਕੇ ਦੇ ਨਾਮੀ ਪਰਿਵਾਰਾਂ ਵਿੱਚੋ ਇੱਕ ਜਾਣਿਆ ਜਾਦਾਂ ਸੀ। ਉਹ ਪੁਲਿਸ ਦੇ ਤਸੱਦਦ ਕਾਰਨ ਇਸ ਵਕਤ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਸਾਡੇ ਬੱਚੇ ਵੀ ਉੱਚ ਸਿੱਖਿਆ ਤੋ ਵਾਂਝੇ ਹਨ।
ਇਹ ਵੀ ਪੜ੍ਹੋ:- ਨੌਜਵਾਨਾਂ ਨੂੰ ਵੀ ਪਾਉਂਦੇ ਨੇ ਮਾਤ 88 ਸਾਲ ਦੇ ਅਮੀਰ ਚੰਦ ਟੰਡਨ, ਪਾਕਿਸਤਾਨ ਤੋਂ ਸ਼ੁਰੂ ਕੀਤੀ ਸੀ ਪਹਿਲਵਾਨੀ