ETV Bharat / state

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੇਜਰ ਸਿੰਘ ਉਬੋਕੇ ਦਾ ਦਿਹਾਂਤ - ਮੇਜਰ ਸਿੰਘ ਉਬੋਕੇ ਦਾ ਦੇਹਾਂਤ

ਪੰਜਾਬ ਦੇ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਦਾ ਦੇਹਾਂਤ ਹੋਣ ਦੀ ਖ਼ਬਰ ਹੈ। ਮੇਜਰ ਸਿੰਘ ਉਬੋਕੇ 93 ਸਾਲਾਂ ਦੀ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਬੋਕੇ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਸਿਆਸੀ ਨੇਤਾਵਾਂ 'ਚ ਸੋਗ ਦੀ ਲਹਿਰ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੇਜਰ ਸਿੰਘ ਉਬੋਕੇ ਦਾ ਦਿਹਾਂਤ

author img

By

Published : Nov 3, 2020, 1:31 PM IST

ਤਰਨ ਤਾਰਨ: ਪੰਜਾਬ ਦੇ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਦਾ ਦੇਹਾਂਤ ਹੋਣ ਦੀ ਖ਼ਬਰ ਹੈ। ਮੇਜਰ ਸਿੰਘ ਉਬੋਕੇ ਨੇ 93 ਸਾਲਾਂ ਦੀ ਉਮਰ 'ਚ ਮੰਗਲਵਾਰ ਨੂੰ ਅੰਤਮ ਸਾਹ ਲਏ।

  • ਸੀਨੀਅਰ ਅਕਾਲੀ ਆਗੂ, ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸ.ਮੇਜਰ ਸਿੰਘ ਉਬੋਕੇ ਦੇ ਅਕਾਲ ਚਲਾਣੇ 'ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ। pic.twitter.com/P6gYwg8tLm

    — Shiromani Akali Dal (@Akali_Dal_) November 3, 2020 " class="align-text-top noRightClick twitterSection" data=" ">

ਮੇਜਰ ਸਿੰਘ ਉਬੋਕੇ ਸੂਬੇ 'ਚ ਮੁੜ ਵਸੇਬਾ ਵਿਭਾਗ ਦੇ ਮੰਤਰੀ ਤੇ ਲੋਕ ਸਭਾ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਇਸ ਤੋਂ ਬਾਅਦ ਉਹ ਵਲਟੋਹਾ ਹਲਕੇ ਤੋਂ ਵਿਧਾਇਕ ਬਣੇ। ਲਗਾਤਾਰ ਦੂਜੀ ਵਾਰ ਵਲਟੋਹਾ ਹਲਕੇ ਤੋਂ ਵਿਧਾਇਕ ਬਣਨ 'ਤੇ ਉਹ ਅਕਾਲੀ ਸਰਕਾਰ ਦੌਰਾਨ ਮਾਲ ਤੇ ਮੁੜ ਵਸੇਬਾ ਮੰਤਰੀ ਸਾਲ 1997 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਅਕਾਲੀ ਦਲ ਟਿਕਟ 'ਤੇ ਲੋਕ ਸਭਾ ਮੈਂਬਰ ਚੁਣੇ ਗਏ।

27 ਅਪ੍ਰੈਲ 1927 ਨੂੰ ਜਨਮੇ ਮੇਜਰ ਸਿੰਘ ਉਬੋਕੇ ਨੇ ਆਪਣਾ ਸਾਰਾ ਜੀਵਨ ਸਾਦੇ ਢੰਗ ਨਾਲ ਲੋਕ ਸੇਵਾ ਨੂੰ ਅਰਪਿਤ ਰਹਿ ਕੇ ਬਤੀਤ ਕੀਤਾ। ਉਨ੍ਹਾਂ ਸਸਕਾਰ ਅੱਜ ਬਾਅਦ ਦੁਪਹਿਰ ਤਰਨ ਤਾਰਨ 'ਚ ਕੀਤਾ ਜਾਵੇਗਾ।ਮੇਜਰ ਸਿੰਘ ਉਬੋਕੇ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ 'ਚ ਸੋਗ ਦੀ ਲਹਿਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.