ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਖੇਮਕਰਨ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਸ਼ੁਕਰਵਾਰ ਸਵੇਰੇ ਜਦੋਂ ਐਸਐਚਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀਐਸਐਫ ਦੀ ਮਦੱਦ ਨਲ ਸਰਹੱਦ ’ਤੇ ਪਿੰਡ ਕਲਰਾਂ ਦੀ ਡਰੇਨ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਦੇ ਪੰਜ ਪੈਕੇਟ ਬਰਾਮਦ ਕੀਤੇ ਜਿਸ ਚੋਂ ਹੈਰੋਇਨ ਵੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਡੀਜੀਪੀ ਨੇ ਕੀਤਾ ਟਵੀਟ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਜਾਣਕਾਰੀ ਦਿੱਤੀ ਕਿ ਤਰਨਤਾਰਨ ਪੁਲਿਸ ਨਾਲ ਇੱਕ ਸੰਯੁਕਤ ਸਰਚ ਮੁਹਿੰਮ ਵਿੱਚ ਭਾਰਤੀ ਬੀਐਸਐਫ ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ਖੇਤਾਂ ਤੋਂ ਆਧੁਨਿਕ ਤਕਨੀਕ ਨਾਲ ਲੈਸ ਹੈਕਸਾਕਾਪਟਰ ਡਰੋਨ ਅਤੇ 5 ਕਿਲੋਗ੍ਰਾਮ ਹੈਰੋਇਨ ਵਾਲੇ ਪੈਕਟ ਬਰਾਮਦ ਕੀਤੇ ਹਨ।
ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
-
As per the vision of CM @BhagwantMann, #PunjabPolice is totally committed to safe and secure Punjab. (2/2)
— DGP Punjab Police (@DGPPunjabPolice) December 2, 2022 " class="align-text-top noRightClick twitterSection" data="
">As per the vision of CM @BhagwantMann, #PunjabPolice is totally committed to safe and secure Punjab. (2/2)
— DGP Punjab Police (@DGPPunjabPolice) December 2, 2022As per the vision of CM @BhagwantMann, #PunjabPolice is totally committed to safe and secure Punjab. (2/2)
— DGP Punjab Police (@DGPPunjabPolice) December 2, 2022
ਇਸ ਤੋਂ ਪਹਿਲਾਂ ਵੀ ਆਧੁਨਿਕ ਤਕਨੀਕਾਂ ਨਾਲ ਲੈਸ ਡਰੋਨ ਮਿਲਿਆ : ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਸਰਚ ਅਪਰੇਸ਼ਨ ਦੌਰਾਨ ਜਦ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾ ਨਜਦੀਕ ਪਹੁੰਚੀ, ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚ ਡਰੋਨ ਬਰਾਮਦ ਹੋਇਆ। ਦੱਸਣਯੋਗ ਹੈ ਕਿ ਇਹ ਡਰੋਨ ਹੈਕਸਾ ਕੈਪਟਰ ਹੈ ਅਤੇ ਕਾਫੀ ਭਾਰੀ ਮਾਤਰਾ ਵਿੱਚ ਸਮੱਗਰੀ ਉਠਾ ਸਕਦਾ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਇਲਾਕੇ ਦੀ ਬਰੀਕੀ ਨਾਲ ਸਰਚ ਕਰਨ ਉੱਤੇ ਕੁਝ ਦੂਰ ਹੀ ਇੱਕ ਵੱਡਾ ਪੈਕਟ ਮਿਲਿਆ, ਜੋ ਟੇਪ ਰੋਲ ਨਾਲ ਲਪੇਟਿਆ ਹੋਇਆ ਸੀ ਜਿਸ ਦਾ ਵਜਨ ਕਰਨ ਤੇ 07 ਕਿਲੋ ਕਰੀਬ ਹੋਇਆ। ਇਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ ਸੀ।
ਕੀ ਹੈ ਹੈਕਸਾਕਾਪਟਰ: ਇਹ ਇੱਕ ਛੋਟਾ ਰਿਮੋਟ-ਨਿਯੰਤਰਿਤ ਹਵਾਈ ਜਹਾਜ਼ ਜਿਵੇਂ ਕਿ ਹੈਲੀਕਾਪਟਰ, ਛੇ ਬਲੇਡਾਂ ਦੇ ਨਾਲ ਜੋ ਸਿਖਰ 'ਤੇ ਘੁੰਮਦੇ ਹਨ, ਖਾਸ ਤੌਰ 'ਤੇ ਹਵਾ ਤੋਂ ਚੀਜ਼ਾਂ ਨੂੰ ਫਿਲਮਾਉਣ ਜਾਂ ਫੋਟੋਆਂ ਖਿੱਚਣ ਲਈ ਵਰਤਿਆ ਜਾਂਦਾ ਹੈ। ਹੈਕਸਾਕਾਪਟਰ ਡਰੋਨ ਦੀ ਇੱਕ ਕਿਸਮ ਹੈ।
ਪਿੱਚ ਕੰਟਰੋਲ - ਇੱਕ ਹੈਕਸਾਕਾਪਟਰ ਲਈ, ਪਿੱਚ ਕੰਟਰੋਲ ਰੋਲ ਕੰਟਰੋਲ ਦੇ ਸਮਾਨ ਹੈ। ਫਰੰਟ ਅਤੇ ਰਿਅਰ ਪ੍ਰੋਪੈਲਰਾਂ ਵਿਚਕਾਰ ਜ਼ੋਰ ਦਾ ਅੰਤਰ ਹੈਕਸਾਕਾਪਟਰ ਨੂੰ ਪਿੱਚ ਕਰਨ ਦਾ ਕਾਰਨ ਬਣਦਾ ਹੈ, ਜੇਕਰ ਰੀਅਰ ਪ੍ਰੋਪੈਲਰਾਂ ਵਿੱਚ ਜ਼ੋਰ ਵਧਾਇਆ ਜਾਂਦਾ ਹੈ ਅਤੇ ਅੱਗੇ ਵਾਲੇ ਪ੍ਰੋਪੈਲਰਾਂ ਵਿੱਚ ਘੱਟ ਜਾਂਦਾ ਹੈ, ਤਾਂ ਹੈਕਸਾਕਾਪਟਰ ਅੱਗੇ ਪਿਚ ਕਰਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ 28 ਨਵੰਬਰ ਨੂੰ, ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਨੇ ਪੰਜਾਬ ਦੇ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੇ ਪਿੰਡ ਚਾਹਰਪੁਰ ਨੇੜੇ 18.050 ਕਿਲੋਗ੍ਰਾਮ ਵਜ਼ਨ ਵਾਲੇ ਹੈਕਸਾਕਾਪਟਰ ਡਰੋਨ ਨੂੰ ਉਸ ਸਮੇਂ ਡੇਗ ਦਿੱਤਾ ਜਦੋਂ ਇਹ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋ ਰਿਹਾ ਸੀ। ਡਰੋਨ 3.110 ਕਿਲੋ ਨਸ਼ੀਲਾ ਪਦਾਰਥ ਲੈ ਕੇ ਜਾ ਰਿਹਾ ਸੀ।
ਇਹ ਵੀ ਪੜ੍ਹੋ: ਸਿਆਸੀ ਪਨਾਹ ਲੈਣ ਲਈ ਅਮਰੀਕਾ ਭੱਜਿਆ ਸੀ ਗੈਂਗਸਟਰ ਗੋਲਡੀ ਬਰਾੜ, ਜਾਣੋ ਕਤਲ ਤੋਂ ਬਾਅਦ ਕਿੰਨੇ ਬਦਲੇ ਦੇਸ਼