ਤਰਨਤਾਰਨ: ਪੱਟੀ ਵਿੱਚ ਇੱਕ ਕੁੜੀ ਨੂੰ ਅਗ਼ਵਾ ਕਰਨ ਆਏ ਕੁਝ ਨੌਜਵਾਨਾਂ ਨੂੰ ਜਦੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਪ੍ਰਧਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੌਜਵਾਨਾਂ ਨੇ ਆਪ ਆਗੂ ਤੇ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਜ਼ਖ਼ਮੀ ਹੋਏ 'ਆਪ' ਆਗੂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਕੁਝ ਕਾਰ ਸਵਾਰ ਲੋਕਾਂ ਵੱਲੋ ਇੱਕ ਲੜਕੀ ਨੂੰ ਕਾਰ ਵਿੱਚ ਜ਼ਬਰਨ ਬੈਠਾ ਕੇ ਅਗ਼ਵਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਤਾਂ ਲੜਕੀ ਵੱਲੋਂ ਵਿਰੋਧ ਕਰਨ 'ਤੇ ਉੱਥੇ ਖੜ੍ਹੇ ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਚੇਤਨ ਸਿੰਘ ਵੱਲੋਂ ਕੁੜੀ ਦਾ ਬਚਾਅ ਕਰਨ ਤੇ ਕਾਰ ਸਵਾਰ ਨੌਜਵਾਨਾਂ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਨਾਲ ਚੇਤਨ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਤੋਂ ਬਾਅਦ ਚੇਤਨ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੀੜਤ ਲੜਕੀ ਨੇ ਦੱਸਿਆਂ ਕਿ ਉਹ ਘਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਕੁਝ ਕਾਰ ਸਵਾਰ ਲੋਕਾਂ ਵੱਲੋਂ ਉਸ ਨੂੰ ਜਬਰਨ ਕਾਰ ਵਿੱਚ ਖਿੱਚ ਕੇ ਬਠਾਉਣ ਦੀ ਕੋਸ਼ਿਸ ਕੀਤੀ ਗਈ ਜਿਸ ਦਾ ਉਸ ਵੱਲੋ ਵਿਰੋਧ ਕੀਤਾ ਗਿਆ ਤਾਂ ਉਥੇ ਖੜ੍ਹੇ ਵਿਅਕਤੀ ਨੇ ਜਦੋਂ ਉਸ ਦਾ ਬਚਾਅ ਕਰਨ ਦੀ ਕੋਸ਼ਿਸ ਕੀਤੀ ਤਾ ਕਾਰ ਸਵਾਰ ਲੋਕਾਂ ਉਨ੍ਹਾਂ 'ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।
ਚੇਤਨ ਸਿੰਘ ਨੇ ਦੱਸਿਆਂ ਕਿ ਉਸ ਨੇ ਲੜਕੀ ਦੀਆਂ ਚੀਖਾਂ ਸੁਣੀਆਂ ਤਾ ਉਹ ਲੜਕੀ ਨੂੰ ਬਚਾਉਣ ਅੱਗੇ ਆਏ ਤਾਂ ਕਾਰ ਸਵਾਰ ਲੋਕਾਂ ਨੇ ਉਸ 'ਤੇ ਫ਼ਾਇਰ ਕਰ ਦਿੱਤੇ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਹਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਤਰਨਤਾਰਨ ਦੇ ਐੱਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਮਾਮਲਾ ਦਰਜ ਕਰ ਅਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ