ਤਰਨਤਾਰਨ : ਸਿਆਣਿਆਂ ਦੀਆਂ ਧੀਆਂ ਹੋਣ ਜਾਂ ਪੁੱਤ ਬਜ਼ੁਰਗ ਅਵਸਥਾ ਵਿੱਚ ਉਹ ਮਾਂ-ਪਿਓ ਦਾ ਸਹਾਰਾ ਬਣਦੇ ਹਨ ਪਰ ਜੇ ਬੁਢਾਪੇ ਵਿੱਚ ਇੱਕ ਪਿਓ ਨੂੰ ਆਪਣੀ ਧੀ ਦਾ ਢਿੱਡ ਭਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣ ਤਾਂ ਉਸ ਪਿਓ ਉੱਤੇ ਕੀ ਬੀਤਦੀ ਹੈ ਤਾਂ ਇਹ ਰੱਬ ਹੀ ਜਾਣਦਾ ਹੈ।
ਅਜਿਹਾ ਹੀ ਇੱਕ ਰੂਹ ਨੂੰ ਝੰਜੂੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦਾ ਹੈ ਜਿੱਥੇ ਕਿ ਇੱਕ ਬਜ਼ੁਰਗ ਵੱਲੋਂ ਆਪਣੀ ਅਪਾਹਿਜ ਧੀ ਦਾ ਢਿੱਡ ਭਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਕੋਈ ਵੀ ਉਸ ਬਜ਼ੁਰਗ ਦਾ ਸਹਾਰਾ ਨਹੀਂ ਬਣ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਵਿਅਕਤੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਪਾਹਿਜ ਧੀ ਹੈ। ਜਿਸ ਦਾ ਢਿੱਡ ਭਰਨ ਲਈ ਉਹ ਦੋ ਵਕਤ ਦੀ ਰੋਟੀ ਦੀ ਖਾਤਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਬਜ਼ੁਰਗ ਨੇ ਦੱਸਿਆ ਕਿ ਉਹ ਸੜਕ ਕਿਨਾਰੇ ਇੱਕ ਡਾਲਾ ਰੱਖ ਕੇ ਗੋਲੀ ਬੋਤੇ ਦੀ ਦੁਕਾਨ ਲਾਉਂਦਾ ਹੈ ਪਰ ਉਸ ਵਿੱਚੋਂ ਵੀ ਕੁਝ ਨਹੀਂ ਬਚਦਾ ਉਹਨਾਂ ਦੱਸਿਆ ਕਿ ਦਸ ਵੀਹ ਰੁਪਏ ਲਿਆ ਕਿ ਉਹ ਮਸਾ ਹੀ ਦੋ ਰੋਟੀਆਂ ਜੋਗਾ ਰਾਸ਼ਨ ਲੈ ਕੇ ਆਉਂਦਾ ਹੈ ਪਰ ਉਸ ਨਾਲ ਨਾ ਤਾਂ ਉਸ ਦਾ ਢਿੱਡ ਭਰਦਾ ਹੈ ਨਾ ਹੀ ਉਸ ਦੀ ਧੀ ਦਾ।
ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸਦੇ ਹਨ। ਉੱਥੇ ਹੀ ਬਜ਼ੁਰਗ ਸਰੀਰ ਹੋਣ ਕਾਰਨ ਉਹ ਬੀਮਾਰ ਵੀ ਰਹਿੰਦੇ ਹਨ ਪੀੜਤ ਬਜ਼ੁਰਗ ਨੇ ਕਿਹਾ ਕਿ ਉਸ ਨੇ ਕਈ ਵਾਰ ਸਰਕਾਰੇ ਦਰਬਾਰੇ ਅਪੀਲ ਕੀਤੀ ਕਿ ਉਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਪਰ ਉਹਨਾਂਦੀ ਫ਼ਰਿਆਦ ਨੂੰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਬਜ਼ੁਰਗ ਗੁਰਮੇਜ ਸਿੰਘ ਦੀ ਧੀ ਰਾਣੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਦਿਵਆਂਗ ਹੈ ਅਤੇ ਉਸ ਦਾ ਪਿਤਾ ਜੋ ਵੀ ਘਰ ਖਾਣ ਨੂੰ ਲੈ ਕੇ ਆਉਂਦਾ ਹੈ ਉਹ ਉਸ ਨਾਲ ਗੁਜ਼ਾਰਾ ਕਰ ਲੈਂਦੇ ਹਨ ਪਰ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ। ਉਹ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਬੈਠੇ ਹਨ। ਬਜ਼ੁਰਗ ਪਿਤਾ ਅਤੇ ਧੀ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ। ਜਿਸ ਨਾਲ ਉਹ ਆਪਣੀ ਦੋ ਵਕਤ ਦੀ ਰੋਟੀ ਸਹੀ ਤਰੀਕੇ ਨਾਲ ਖਾ ਸਕਣ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦੇ ਮੋਬਾਇਲ ਨੰਬਰ ਵੀਡੀਓ ਵਿੱਚ ਬੋਲ ਕੇ ਦੱਸਿਆ ਗਿਆ ਹੈ ਜਿਸ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ।
ਇਹ ਵੀ ਪੜ੍ਹੋ : ਜਲੰਧਰ 'ਚ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ