ETV Bharat / state

ਝੋਨਾ ਲੱਦਣ ਗਏ ਪਿਓ-ਪੁੱਤ ‘ਤੇ ਆੜ੍ਹਤੀ ਵੱਲੋਂ ਹਮਲਾ, ਪਿਓ ਦੀ ਮੌਤ ਪੁੱਤ ਜ਼ਖ਼ਮੀ - Attack

ਸਭਰਾ ਦੀ ਦਾਣਾ ਮੰਡੀ ‘ਚ ਇੱਕ ਆੜ੍ਹਤੀ ਵੱਲੋਂ ਝੋਨਾ ਲੱਦਣ ਆਏ ਟੱਕਰ ਡਰਾਈਵਰ ਅਤੇ ਉਸ ਦੇ ਪੁੱਤਰ ‘ਤੇ ਤੇਜ਼ਧਾਰ ਹਥਿਆਰ (Sharp weapons) ਨਾਲ ਹਮਲਾ (Attack) ਕਰ ਦਿੱਤਾ ਹੈ। ਇਸ ਹਮਲੇ ਵਿੱਚ ਪਿਓ ਦੀ ਮੌਤ (death) ਹੋ ਗਈ ਹੈ ਜਦਕਿ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਝੋਨਾ ਲੱਦਣ ਗਏ ਪਿਓ-ਪੁੱਤ ‘ਤੇ ਆੜ੍ਹਤੀ ਵੱਲੋਂ ਹਮਲਾ, ਪਿਓ ਦੀ ਮੌਤ ਪੁੱਤ ਜ਼ਖ਼ਮੀ

author img

By

Published : Oct 26, 2021, 10:48 AM IST

ਤਰਨਤਾਰਨ: ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਜਿਸ ਕਰਕੇ ਪੰਜਾਬ ਦੀ ਕਾਨੂੰਨ (Law) ਵਿਵਸਥਾ ਸੂਬੇ ਵਿੱਚ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਦਿਨ-ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਦਾ ਹੈ। ਉੱਥੇ ਹੀ ਸ਼ਰੇਆਮ ਭਰੇ ਬਾਜ਼ਾਰ ਵਿੱਚ ਕਿਸੇ ਦਾ ਵੀ ਕਤਲ (Murder) ਕਰ ਦਿੱਤਾ ਜਾਦਾ ਹੈ। ਅਜਿਹਾ ਹੀ ਇੱਕ ਮਾਮਲਾ ਸਭਰਾ ਦੀ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿਓ-ਪੁੱਤ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ (Sharp weapons) ਨਾਲ ਕਤਲ (Murder) ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਪਿਓ-ਪੁੱਤ ਸਭਰਾ ਦੀ ਦਾਣਾ ਮੰਡੀ ਵਿੱਚ ਆਪਣੇ ਟਰੱਕ ‘ਤੇ ਝੋਨੇ (Paddy) ਦੀ ਲਦਾਈ ਕਰਨ ਲਈ ਆਏ ਸਨ ਅਤੇ ਇੱਥੇ ਹੀ ਜਗਤਾਰ ਸਿੰਘ ਵੱਲੋਂ ਤੇਜ਼ਧਾਰ ਹਥਿਆਰ (Sharp weapons) ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਝੋਨਾ ਲੱਦਣ ਗਏ ਪਿਓ-ਪੁੱਤ ‘ਤੇ ਆੜ੍ਹਤੀ ਵੱਲੋਂ ਹਮਲਾ, ਪਿਓ ਦੀ ਮੌਤ ਪੁੱਤ ਜ਼ਖ਼ਮੀ

ਮ੍ਰਿਤਕ ਦੇ ਪਰਿਵਾਰ ਵੱਲੋਂ ਪਿੰਡ ਸਭਰਾ ਦੇ ਹੀ ਰਹਿਣ ਵਾਲੇ ਆੜ੍ਹਤੀਏ ਜਗਤਾਰ ਸਿੰਘ ‘ਤੇ ਕਤਲ ਦੇ ਇਲਜ਼ਾਮ ਲਗਾਏ ਹਨ। ਮ੍ਰਿਤਕ ਦੀ ਭੈਣ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਕੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਉਧਰ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ. ਲਖਬੀਰ ਸਿੰਘ (S.H.O. Lakhbir Singh) ਨੇ ਦੱਸਿਆ ਕਿ ਜਦੋਂ ਬਲਵਿੰਦਰ ਸਿੰਘ ਅਤੇ ਉਸ ਦਾ ਪੁੱਤਰ ਰਣਜੀਤ ਸਿੰਘ ਆਪਣੇ ਟਰੱਕ ‘ਤੇ ਦਾਣਾ ਮੰਡੀ ਸੁਭਾਅ ਵਿੱਚੋਂ ਝੋਨੇ (Paddy) ਦੀ ਫਸਲ ਦੀ ਲਦਾਈ ਕਰਨ ਆਏ ਸੀ, ਜਦੋਂ ਦੋਵੇ ਪਿਓ-ਪੁੱਤ ਆੜ੍ਹਤੀ ਜਗਤਾਰ ਸਿੰਘ ਦੀ ਦੁਕਾਨ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਝੋਨੇ ਦੀਆਂ ਗਿੱਲੀਆਂ ਬੋਰੀਆਂ ਹੋਣ ਕਰਕੇ ਝੋਨਾ ਲੱਦਣ ਤੋਂ ਇਨਕਾਰ ਕਰ ਦਿੱਤਾ।

ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆੜ੍ਹਤੀ ਜਗਤਾਰ ਸਿੰਘ ਵੱਲੋਂ ਤੇਜ਼ਧਾਰ ਹਥਿਆਰ (Sharp weapons) ਨਾਲ ਬਲਵਿੰਦਰ ਸਿੰਘ ਦੇ ਢਿੱਡ ‘ਤੇ ਹਮਲਾ ਕਰ ਦਿੱਤਾ ਅਤੇ ਹਮਲਾ ਰਣਜੀਤ ਸਿੰਘ ‘ਤੇ ਕਰ ਦਿੱਤਾ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ। ਜਦਕਿ ਰਣਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ (Injured) ਹਾਲਾਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:2 ਕਿੱਲੋ 550 ਗ੍ਰਾਮ ਹੈਰੋਇਨ, 5 ਕਿੱਲੋ ਅਫ਼ੀਮ ਤੇ ਡਰੱਗ ਮਨੀ ਸਮੇਤ 3 ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.