ਤਰਨਤਾਰਨ: ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਗੁਜਰਾਪੁਰ 'ਚ ਗੁੱਜਰਾਂ 'ਤੇ ਕਿਸਾਨ ਵੱਲੋਂ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ 'ਚ 2 ਵਿਅਕਤੀਆਂ ਸਣੇ 6 ਸਾਲਾ ਬੱਚੀ ਵੀ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਗੁੱਜਰ ਭਾਈਚਾਰੇ ਨੇ ਦੱਸਿਆ ਕਿ ਉਹ ਹਰ ਵਾਰ ਮੱਝਾਂ ਨੂੰ ਚਾਰਾ ਚਰਾਉਣ ਲਈ ਕਿਸਾਨਾਂ ਤੋਂ ਮੁੱਲ ਖਾਲੀ ਜ਼ਮੀਨ ਲੈਂਦੇ ਸਨ। ਇਸ ਵਾਰ ਵੀ ਉਨ੍ਹਾਂ ਨੇ ਕਿਸਾਨ ਤੋਂ ਡੰਗਰਾਂ ਨੂੰ ਚਾਰਨ ਲਈ ਮੁੱਲ 90 ਹਜ਼ਾਰ ਦੀ ਖਾਲੀ ਥਾਂ ਲਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਵਾਪਰਨ ਤੋਂ ਪਹਿਲਾਂ ਗੁੱਜਰ ਆਪਣੀਆਂ ਮੱਝਾਂ ਨੂੰ ਚਾਰਾ ਚਰਾ ਰਹੇ ਸੀ ਜਦੋਂ ਕਿਸਾਨ ਲਖਬੀਰ ਸਿੰਘ ਲੱਖਾ ਤੇ ਗੁਰਜੰਟ ਸਿੰਘ ਗੁੱਜਰਾਂ ਦੀ ਜ਼ਮੀਨ 'ਤੇ ਆ ਕੇ ਬਿਨ੍ਹਾਂ ਕਿਸੇ ਗੱਲ ਤੋਂ ਗੋਲੀਆਂ ਚਲਾਉਣ ਲੱਗ ਪਏ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਗੁਜਰਾਂ ਧੱਕਾ ਹੁੰਦਾ ਆਇਆ ਹੈ। ਇਸ ਹਮਲੇ 'ਚ ਉਨ੍ਹਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਕਰਫਿਊ ਦੌਰਾਨ 6 ਸਾਲ ਦੀ ਬੱਚੀ ਨਾਲ ਹੋਇਆ ਜਬਰ ਜਨਾਹ
ਗੁਜਰਪੁਰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਗੁਜਰ ਭਾਈਚਾਰੇ ਦੀ ਕਿਸਾਨ ਲਖਬੀਰ ਸਿੰਘ ਨਾਲ ਮੱਝਾਂ ਦੇ ਚਾਰੇ ਨੂੰ ਲੈ ਬਹਿਸ ਹੋਈ ਸੀ ਜਿਸ ਮਗਰੋਂ ਗੁਜਰ ਭਾਈਚਾਰਾ ਲਖਬੀਰ ਸਿੰਘ ਨਾਲ ਲੜਨ ਲੱਗ ਪਿਆ ਤੇ ਫਿਰ ਲਖਬੀਰ ਸਿੰਘ ਨੇ ਆਪਣੀ 32 ਬੋਰ ਨਾਲ ਗੁਜਰਾਂ 'ਤੇ ਗੋਲੀ ਚਲਾ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰ ਭਾਈਚਾਰੇ 60-70 ਕਿਲੇ ਜ਼ਮੀਨ 3 ਮਹੀਨਿਆਂ ਲਈ ਠੇਕੇ 'ਤੇ ਲਈ ਹੈ ਜਿਸ ਦੇ ਗੁਜਰਾਂ ਵੱਲੋਂ ਠੇਕੇਦਾਰ ਨੂੰ ਪੈਸੇ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਗੁਜਰ ਪਸ਼ੂਆਂ ਨੂੰ ਚਾਰਾ ਚਰਾ ਰਹੇ ਸੀ। ਉਦੋਂ ਕਿਸਾਨ ਲਖਬੀਰ ਸਿੰਘ ਆਪਣੇ ਭਤੀਜੇ ਨਾਲ ਆਇਆ ਜਿਸ ਮਗਰੋਂ ਉਨ੍ਹਾਂ ਨੇ ਗੁਜਰਾਂ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ ਇਸ ਦੇ ਨਾਲ ਹੀ 6 ਸਾਲਾ ਦੀ ਬੱਚੀ ਵੀ ਇਸ ਹਮਲੇ ਵਿੱਚ ਜ਼ਖਮੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੁੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਸ਼ੁਰੂ ਕਰ ਦਿਤੀ ਹੈ।