ਤਰਨਤਾਰਨ: ਬੀਤੇ ਬੁੱਧਵਾਰ ਨੂੰ ਤਾਮਿਲਨਾਡੂ ਵਿਖੇ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਜਰਨਲ ਬਿਪਿਨ ਰਾਵਤ ਦੇ ਨਾਲ ਉਹਨਾਂ ਦੇ ਸੁਰੱਖਿਆ ਦਸਤੇ ਵਿੱਚ ਤੈਨਾਤ ਥਾਣਾ ਖਾਲੜਾ ਦੇ ਅਧੀਨ ਆਉਦੇ ਪਿੰਡ ਦੋਦੇ ਦੇ ਨਾਈਕ ਗੁਰਸੇਵਕ ਸਿੰਘ ਦੀ ਵੀ ਮੌਤ ਹੋ ਗਈ, ਜਿਸ ਤੋ ਬਾਅਦ ਇਲਾਕੇ ਵਿੱਚ ਸ਼ੋਗ ਪਾਇਆ ਗਿਆ। ਇਸ ਘਟਨਾ ਨੂੰ 4 ਦਿਨ ਬੀਤ ਜਾਣ ਤੋ ਬਾਅਦ ਵੀ ਪਰਿਵਾਰ ਨੂੰ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਵਾਰਿਸ਼ਾਂ ਨੂੰ ਨਹੀ ਸੌਂਪੀ ਗਈ। ਜਿਸ ਨਾਲ ਉਹ ਆਪਣੇ ਪੁੱਤਰ ਦੀਆ ਆਖਰੀ ਰਸਮਾ ਕਰ ਸਕਣ।
ਪੁੱਤਰ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਦੀ ਉਡੀਕ ਵਿੱਚ ਪਿਤਾ ਕਾਬਲ ਸਿੰਘ ਮ੍ਰਿਤਕ ਗੁਰਸੇਵਕ ਦੀ ਪਤਨੀ ਜਸਪ੍ਰੀਤ ਕੌਰ ਸਮੇਤ ਭੈਣ ਭਰਾਵਾਂ ਅਤੇ ਸਾਕ ਸਬੰਧੀਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਇਸ ਦੌਰਾਨ ਹੀ ਨਾਈਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੀ ਉਡੀਕ ਵਿੱਚ ਬੈਠੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕਰਨ ਤਰਨਤਾਰਨ ਏ.ਡੀ.ਸੀ ਜੋਗਿੰਦਰ ਸਿੰਘ ਗਰੇਵਾਲ,ਐਸ.ਡੀ.ਐਮ ਮੈਡਮ ਅਲਕਾ ਅਤੇ ਤਹਿਸੀਲਦਾਰ ਕਰਨਪਾਲ ਰਿਅੜ ਅਧਿਕਾਰੀਆ ਨੇ ਪਰਿਵਾਰ ਨੂੰ ਕਿਹਾ ਅਸੀ ਦੁੱਖ ਘੜੀ ਵਿੱਚ ਤੁਹਾਡੇ ਨਾਲ ਹਾਂ।
ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋ ਏ.ਡੀ.ਸੀ ਜੁਗਿੰਦਰ ਸਿੰਘ ਅਤੇ ਨਾਲ ਆਏ ਅਧਿਕਾਰੀਆਂ ਕੋਲੋ ਨਾਈਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇ 4 ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਨੂੰ ਸੌਂਪੀ ਗਈ ਤਾਂ ਸਾਰੇ ਅਧਿਕਾਰੀ ਬਿਨ੍ਹਾਂ ਜਵਾਬ ਦੇਣ ਤੋਂ ਹੀ ਬਚਦੇ ਹੋਏ ਆਪਣੀਆ ਗੱਡੀਆਂ ਵਿੱਚ ਬੈਠ ਕੇ ਤੁਰਦੇ ਬਣੇ। ਪਰਿਵਾਰ ਅਤੇ ਪਿੰਡ ਵਾਸੀਆ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਕਿ ਡੀ.ਐਨ.ਏ ਟੈਸਟ ਦੀ ਰਿਪੋਟਰ ਦਾ ਬਹਾਨਾ ਬਣਾਕੇ ਮ੍ਰਿਤਕ ਦੀ ਲਾਸ਼ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਬਾਬਾ ਰਾਮਦੇਵ ਨੇ CDS ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਦੀ ਘਟਨਾ ਨੂੰ ਦੱਸਿਆ ਸਾਜ਼ਿਸ਼