ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਯੋਧ ਸਿੰਘ ਵਾਲਾ ਦੇ ਰਹਿਣ ਵਾਲੇ ਲੜਕੀ ਹਰਪ੍ਰੀਤ ਕੌਰ ਦੇ ਖ਼ਿਲਾਫ਼ ਉਸ ਦੇ ਪਿਤਾ ਰਣਜੀਤ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਭਰਾ ਹਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ. (S.S.P.) ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਰਪ੍ਰੀਤ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਜੋ ਵਿਆਹੀ ਹੋਈ ਹੈ। ਉਹ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆ ਤੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੁੱਲ ਚਾਰ ਬੱਚੇ ਹਨ। ਜਿਨ੍ਹਾਂ ‘ਚੋਂ 3 ਕੁੜੀਆਂ ਤੇ ਇੱਕ ਮੁੰਡਾ ਹੈ ਅਤੇ ਸਾਰੇ ਵਿਆਏ ਹੋਏ ਹਨ। ਉਨ੍ਹਾਂ ਕਿ ਹਰਪ੍ਰੀਤ ਕੌਰ ਉਸ ਤੋਂ ਜ਼ਮੀਨ (Land) ਵਿੱਚ ਹਿੱਸਾ ਮੰਗ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਜ਼ਮੀਨ (Land) ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਪਰ ਉਹ ਉਨ੍ਹਾਂ ਨੂੰ ਨਾਜਾਇਜ਼ ਹੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਦਾ 2 ਬਾਰੀ ਵਿਆਹ ਕੀਤਾ ਹੈ। ਜਿਸ ਕਰਕੇ ਉਨ੍ਹਾਂ ਨੂੰ ਹਰਪ੍ਰੀਤ ਕੌਰ ਦੇ ਵਿਆਹ ਸਮੇਂ ਥੋੜ੍ਹੀ ਜ਼ਮੀਨ (Land) ਵੀ ਵੇਚਣੀ ਪਈ ਸੀ।
ਹਰਪ੍ਰੀਤ ਕੌਰ ਦੀ ਮਾਤਾ ਸਖਵਿੰਦਰ ਕੌਰ ਨੇ ਕਿਹਾ ਕਿ ਅਸੀਂ ਉਸ ਨੂੰ ਜ਼ਮੀਨ (Land) ਵਿੱਚੋਂ ਹਿੱਸਾ ਨਹੀਂ ਦੇ ਸਕਦੇ। ਕਿਉਂਕਿ ਉਹ ਉਨ੍ਹਾਂ ਦੇ ਪੁੱਤਰ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਕੋਲ ਕਈ ਵਾਰ ਜਾ ਚੁੱਕੇ ਹਾਂ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੂਰੇ ਪਰਿਵਾਰ ਸਮੇਤ ਹਰਪ੍ਰੀਤ ਕੌਰ ਦੇ ਘਰ ਬਾਹਰ ਜਾ ਕੇ ਦਵਾਈ ਪੀ ਕੇ ਖੁਦਕੁਸ਼ੀ (Suicide) ਕਰ ਲੇਵੇਗਾ। ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਦੀ ਜ਼ਿੰਮੇਵਾਰ ਹਰਪ੍ਰੀਤ ਕੌਰ ਹੋਵੇਗੀ।
ਉਧਰ ਹਰਪ੍ਰੀਤ ਕੌਰ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਦੇ ਸੁਹਰੇ ਪਰਿਵਾਰ ਨਾਲ ਲੜ ਕੇ ਪੇਕੇ ਪਰਿਵਾਰ ਆ ਜਾਂਦੀ ਹੈ ਅਤੇ ਕਦੇ ਪੇਕੇ ਪਰਿਵਾਰ ਨਾਲ ਲੜ ਕੇ ਸੁਹਰੇ ਪਰਿਵਾਰ ਵਿੱਚ ਚਲਦੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਉਨ੍ਹਾਂ ਨੂੰ ਫੋਨ ‘ਤੇ ਧਮਕੀ ਦਿੰਦੀ ਹੈ, ਕਿ ਉਹ ਉਨ੍ਹਾਂ ਦੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਮਾਰ ਦੇਵੇਗੀ।
ਇਹ ਵੀ ਪੜ੍ਹੋ:ਸਰਹੱਦੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ