ਤਰਨਤਰਾਨ: ਅੱਤ ਦੀ ਮਹਿੰਗਾਈ ਅਤੇ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਵੱਧਦੀਆਂ ਕੀਮਤਾਂ ਜਿੱਥੇ ਲੋਕਾਂ ਦਾ ਕਚੂੰਮਰ ਕੱਢ ਰਹੀਆਂ ਹਨ, ਉੱਥੇ ਹੀ ਕੰਮ ਵਿੱਚੋਂ ਫੁਰਸਤ ਨਾ ਮਿਲਣ ਕਾਰਨ ਜਿੱਥੇ ਲੋਕ ਆਪਣੇ ਸਿਹਤ ਦੀ ਸੰਭਾਲ ਕਰਨ ਨੂੰ ਲੈ ਕੇ ਵੀ ਦੋ ਵਕਤ ਦਾ ਟਾਈਮ ਨਹੀਂ ਕੱਢ ਪਾਉਂਦੇ, ਉਨ੍ਹਾਂ ਲੋਕਾਂ ਲਈ ਮਿਸਾਲ ਬਣਿਆ ਹੈ ਪਿੰਡ ਸਬਰਾਂ (Village Sabran) ਦਾ ਰਹਿਣ ਵਾਲਾ ਬਜ਼ੁਰਗ ਗੁਰਬਚਨ ਸਿੰਘ, ਜੋ ਭਾਰਤੀ ਫੌਜੀ ਵਿੱਚ ਸੇਵਾਵਾਂ (Services in the Indian Army) ਵੀ ਨਿਭਾਅ ਚੁੱਕਿਆ ਹੈ। ਗੁਰਬਚਨ ਸਿੰਘ ਰਿਟਾਇਰ ਹੋਣ ਤੋਂ ਬਾਅਦ ਇਹ ਆਪਣਾ ਹਰ ਕੰਮ ਸਾਈਕਲ ‘ਤੇ ਹੀ ਕਰਦਾ ਹੈ।
ਗੁਰਬਚਨ ਸਿੰਘ ਦੀ ਸਿਹਤ ਵੀ ਨੌਜਵਾਨ ਮੁੰਡਿਆਂ ਨਾਲੋਂ ਜਾਂਦਾ ਤੰਦਰੁਸਤ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਗੁਰਬਚਨ ਸਿੰਘ (Ex-serviceman Gurbachan Singh) ਨੇ ਦੱਸਿਆ ਕਿ ਉਹ 1972 ਵਿੱਚ ਫੌਜ (Army) ਵਿੱਚ ਭਰਤੀ ਹੋਇਆ ਸੀ ਅਤੇ 1989 ਵਿੱਚ ਉਹ ਰਿਟਾਇਰ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਕਿਤੇ ਵੀ ਆਉਣ-ਜਾਣ ਲਈ ਕੋਈ ਵਾਹਨ ਜਾਂ ਗੱਡੀ ਦਾ ਇਸਤੇਮਾਲ ਨਹੀਂ ਕਰਦਾ, ਸਗੋਂ ਉਹ ਸਾਈਕਲ ‘ਤੇ ਹੀ ਆਪਣਾ ਟਾਈਮ ਬਤੀਤ ਕਰਦਾ ਹੈ। ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਨੂੰ 32 ਸਾਲ ਦੇ ਕਰੀਬ ਰਿਟਾਇਰ ਓਏ ਨੂੰ ਹੋ ਚੁੱਕੇ ਹਨ ਅਤੇ ਉਦੋਂ ਤੋਂ ਹੀ ਨਾ ਉਸ ਨੇ ਅੱਜ ਤੱਕ ਮੋਟਰ ਸਾਈਕਲ ਚਲਾਇਆ ਹੈ ਅਤੇ ਨਾ ਹੀ ਗੱਡੀ।
ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਾਈਕਲ ਦੀ ਵਾਰਤੋਂ ਕਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਦੇ ਨਾਲ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ, ਜੋ ਮਨੁੱਖੀ ਸਰੀਰ ਲਈ ਵਧੀਆਂ ਹੈ।
ਗੁਰਬਚਨ ਸਿੰਘ ਫੌਜੀ (Army) ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜਿਵੇਂ ਬੀ.ਪੀ. ਵੱਧ ਘੱਟ ਹੋਣਾ ਅਤੇ ਕਈ ਹੋਰ ਵੀ ਅਜਿਹੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਜੋ ਕਦੇ ਵੀ ਡਾਕਟਰਾਂ ਦੇ ਸਮਝ ਵਿੱਚ ਨਹੀਂ ਆਉਦੀਆਂ ਅਤੇ ਸਰੀਰ ਫਿੱਟ ਰਹਿੰਦਾ ਹੈ।
ਇਹ ਵੀ ਪੜ੍ਹੋ: Bikram Majithia Drug case: ਮੁਹਾਲੀ ਕੋਰਟ ’ਚ ਬਿਕਰਮ ਮਜੀਠੀਆ ਨੇ ਕੀਤਾ ਸਰੰਡਰ