ਤਰਨਤਾਰਨ: ਤਰਨਤਾਰਨ ਸਾਬਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ Dr Dharambir Agnihotri last rites ਦਾ ਅੱਜ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸੇਰੋ ਵਿਚ village Seron tarn taran ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਬੀਤੀ ਦਿਨੀ ਕਾਂਗਰਸ ਦੇ ਸਾਬਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ Dr Dharambir Agnihotri last rites ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਵਿਧਾਇਕ ਦੇ ਦਿਹਾਤ ਤੋਂ ਬਾਅਦ ਉਹਨਾਂ ਦੀ ਛੋਟੀ ਲੜਕੀ ਵਿਦੇਸ਼ ਵਿਚ ਹੋਣ ਕਾਰਨ ਅੱਜ ਸੋਮਵਾਰ ਨੂੰ ਸਵੇਰੇ ਆਈ ਸੀ, ਇਸ ਤੋਂ ਇਲਾਵਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਦਾ ਅੰਤਿਮ ਸਸਕਾਰ ਕਰਨ ਲਈ ਫੁੱਲਾਂ ਦੀ ਮਾਲਾ ਨਾਲ ਟੈਰਕਟਰ ਟਰਾਲੀ ਸਜਾਈ ਗਈ ਜੋ ਕਿ ਕਾਫਲੇ ਰੂਪ ਵਿਚ ਵੱਖ ਵੱਖ ਸੜਕਾਂ ਰਾਹੀ ਹੁੰਦਾ ਹੋਇਆ ਪਿੰਡ ਸੇਰੋ ਵਿਖੇ ਅੰਤਿਮ ਸਸਕਰ ਕਰ ਦਿੱਤਾ ਗਿਆ।
ਇਸ ਮੌਕੇ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ/ਸੁਖਵਿੰਦਰ ਸਿੰਘ ਸੁੱਖ ਸਰਕਾਰੀਆ/ਰਾਣਾ ਗੁਰਜੀਤ ਸਿੰਘ/ ਤਰਨਤਾਰਨ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ/ਹਰਜਿੰਦਰ ਸਿੰਘ ਢਿੱਲੋ/ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ/ਐਮ.ਪੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਸਮੇਤ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਐਮ.ਪੀ ਗੁਰਜੀਤ ਸਿੰਘ ਸਮੇਤ ਦੱਸਿਆ ਕਿ ਹਲਕਾ ਤਰਨਤਾਰਨ ਤੋ ਸਾਬਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਬਹੁਤ ਹੀ ਨੇਕ, ਈਮਾਨਦਾਰ, ਬੇਦਾਗ ਸੂਝਵਾਨ ਲੀਡਰ ਸਨ। ਉਹਨਾਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਕਾਰਨ ਕਾਂਗਰਸ ਪਾਰਟੀ ਨੁੰ ਬਹੁਤ ਵੱਡਾ ਘਾਟਾ ਪੈ ਗਿਆ ਅਤੇ ਡਾਕਟਰ ਸਾਹਿਬ ਹਮੇਸ਼ਾ ਹੀ ਖੁਸ਼ ਰਹਿਣ ਦੇ ਨਾਲ ਨਾਲ ਗਰੀਬ ਲੋਕਾ ਦੀ ਸੇਵਾ ਰਾਤ ਦਿਨ ਕਰਦੇ ਰਹਿੰਦੇ ਸਨ।
ਇਹ ਵੀ ਪੜੋ:- ਵਿਜੀਲੈਂਸ ਦੀ ਰਡਾਰ ਉੱਤੇ ਆਪ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ