ਤਰਨ ਤਾਰਨ: ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ 8 ਜੂਨ ਨੂੰ ਬੁੱਧਵਾਰ ਵਾਲੇ ਦਿਨ ਕੋਟਕ ਮਹਿੰਦਰਾ ਬੈਂਕ ਮਾੜੀ ਗੌੜ ਸਿੰਘ ਵਿਖੇ ਠੱਗੀ ਦੇ ਵਿਰੋਧ ਵਿੱਚ ਧਰਨਾ ਲਗਾਇਆ ਜਾਵੇਗਾ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਭਿੱਖੀਵਿੰਡ ਜ਼ੋਨ ਦੀ ਕੋਰ ਕਮੇਟੀ ਨੇ ਦੱਸਿਆ ਕਿ ਪਿੰਡ ਭੈਣੀ ਮੱਸਾ ਸਿੰਘ ਦੇ ਕਿਸਾਨ ਦਿਲਬਾਗ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ ਵੱਲੋਂ ਕੋਟਕ ਮਹਿੰਦਰਾ ਬੈਂਕ ਤੋ ਲਿਮਟ ਬਣਵਾਈ ਗਈ ਸੀ ਜਿਸਦਾ ਉਹ ਸਮੇਂ ਸਿਰ ਬਣਦਾ ਭੁਗਤਾਨ ਕਰਦੇ ਆ ਰਹੇ ਹਨ। ਹੁਣ ਇਸ ਵਾਰ ਉਪਰੋਕਤ ਕਿਸਾਨਾਂ ਨੂੰ ਪਰ ਵਿਅਕਤੀ 50,000 ਵਿਆਜ ਬਣਦੀ ਰਕਮ 'ਤੇ ਜਿਆਦਾ ਲਗਾ ਦਿੱਤਾ ਗਿਆ ਹੈ, ਜਿਸਦਾ ਕੁੱਲ 1,50,000 ਬਣਦਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨਾਂ ਨੇ ਜਾ ਕੇ ਬੈਂਕ ਮੁਲਾਜਮਾਂ ਨਾਲ ਗੱਲ ਕੀਤੀ ਤੇ ਕਿਹਾ ਇਹ ਵਾਧੂ ਵਿਆਜ ਚਾਰਜ ਕੀਤਾ ਗਿਆ ਹੈ ਤਾਂ ਬੈਂਕ ਵਾਲਿਆ ਨੇ ਕਿਹਾ ਕਿ ਇਹ 'ਤੇ ਲੱਗੇਗਾ ਹੀ। ਜਦੋਂ ਕਿਸਾਨਾਂ ਨੇ ਬੈਕ ਮੁਲਾਜਮਾਂ ਨੂੰ ਕਿਹਾ ਕਿ ਸਾਡੀ ਲਿਮਟ ਇਸ ਬੈਂਕ ਵਿੱਚੋਂ ਬੰਦ ਕਰ ਦਿੱਤੀ ਜਾਵੇ ਤਾਂ ਬੈਂਕ ਦੇ ਅਧਿਕਾਰੀਆ ਨੇ ਕਿਹਾ ਕਿ ਉਪਰੋਕਤ ਵਿਅਕਤੀ ਕੋਲੋ ਹਰੇਕ ਬੰਦੇ ਦੇ ਹਿਸਾਬ ਨਾਲ 72,000 ਰੁਪਇਆ ਲਿਆ ਜਾਵੇਗਾ ਜੋ ਕੁੱਲ 2,16000 ਬਣਦਾ ਹੈ।
ਜਦੋ ਕਿਸਾਨਾਂ ਨੇ ਕਿਹਾ ਕਿ ਅਸੀ ਲਿਮਟ ਬੰਦ ਕਰਵਾਉਣ ਦੇ ਪੈਸੇ ਕਿਉ ਦਈਏ ਜਦੋ ਕਿ ਅਸੀ ਪੂਰੀ ਲਿਮਟ ਉਤਾਰ ਚੁੱਕੇ ਹਾਂ। ਪੀੜਤ ਕਿਸਾਨਾਂ ਨੇ ਜਦੋ ਜਥੇਬੰਦੀ ਦੇ ਆਗੂਆਂ ਨਾਲ ਸੰਪਰਕ ਕੀਤਾ ਤਾਂ ਜਥੇਬੰਦੀ ਦੇ ਆਗੂ ਸਹਿਬਾਨ ਨੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਬੁਲਾ ਕੇ ਮਸਲੇ ਦਾ ਹੱਲ ਗੱਲਬਾਤ ਰਾਹੀ ਕੱਢਣਾ ਚਾਹਿਆ ਤਾਂ ਬੈਕ ਦੇ ਅਧਿਕਾਰੀ ਗੱਲਬਾਤ ਤੋਂ ਭੱਜ ਗਏ।
ਇਸ ਉਪਰੰਤ ਕਿਸਾਨ ਆਗੂਆਂ ਨੇ ਪੀੜਤ ਕਿਸਾਨਾਂ ਨੂੰ ਇਨਸਾਫ ਦਵਾਉਣ ਲਈ ਬੁੱਧਵਾਰ 8 ਜੂਨ ਨੂੰ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਕਿਸਾਨ, ਮਜਦੂਰ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਇਹ ਵੀ ਪੜ੍ਹੋ: ਖਾਲਸਾ ਕਾਲਜ ਕਤਲ ਮਾਮਲੇ 'ਚ ਦੋ ਨੌਜਵਾਨਾਂ ਸਮੇਤ ਲੜਕੀ ਗ੍ਰਿਫ਼ਤਾਰ