ਤਰਨਤਾਰਨ: ਸੂਬੇ ਵਿੱਚ ਨਗਰ ਕੌਂਸਲ ਚੋਣਾਂ 2021 ਦੀਆਂ ਲਈ ਵੋਟਿੰਗ ਪੈ ਰਹੀ ਭਿੱਖੀਵਿੰਡ ਵਿਖੇ ਚਾਰ ਨੰਬਰ ਬੂਥ 'ਤੇ ਸੱਤਾਧਾਰੀ ਧਿਰ ਦੇ ਵਿਅਕਤੀਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਿੱਖੀਵਿੰਡ ਵਿਖੇ ਚਾਰ ਨੰਬਰ ਬੂਥ 'ਤੇ ਜਾਅਲੀ ਵੋਟਾਂ ਪਵਾਉਣ ਦੇ ਦੋਸ਼ ਲਗਾਏ ਗਏ। ਸੱਤਾਧਾਰੀ ਧਿਰ ਦੇ ਬੰਦਿਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੋ ਅਕਾਲੀ ਦਲ ਦੇ ਉਮੀਦਵਾਰ ਅਮਨ ਕੁਮਾਰ ਬਿੱਟੂ ਨੇ ਕਾਂਗਰਸੀ ਉਮੀਦਵਾਰ 'ਤੇ ਧੱਕੇ ਨਾਲ ਬਾਹਰੋਂ ਲੋਕ ਲਿਆ ਕੇ ਜਾਅਲੀ ਵੋਟਾਂ ਭੁਗਤਾਨ ਦੇ ਦੋਸ਼ ਲਗਾਏ ਹਨ।
ਵਾਰਡ ਨੰਬਰ. 4 ਤੋਂ ਅਕਾਲੀ ਦਲ ਉਮੀਦਵਾਰ ਅਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੋਲਿੰਗ ਬੂਥ ਅੰਦਰ ਸੱਤਾਧਾਰੀ ਧਿਰ ਦੇ ਆਗੂ ਧੱਕਾ ਕਰ ਰਹੇ ਹਨ। ਅੰਦਰ ਆਮ ਆਦਮੀ ਪਾਰਟੀ ਦੇ ਬੰਦੇ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਜਾਅਲੀ ਵੋਟਰਾਂ ਨੂੰ ਸ਼ਨਾਖਤੀ ਕਾਰਡ ਵਿਖਾਉਣ ਲਈ ਕਿਹਾ ਤਾਂ, ਉਹ ਅੱਗੋ ਗ਼ਲਤ ਵਰਤਾਅ ਕਰਨ ਲੱਗੇ।
ਅਮਨ ਨੇ ਦੱਸਿਆ ਕਿ ਉਸ ਮੌਕੇ ਅੰਦਰ ਪੁਲਿਸ ਵੀ ਮੌਜੂਦ ਰਹੀ, ਜਿਨ੍ਹਾਂ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਦੇ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਹੈ। ਐਸਐਚਓ ਗੁਰਚਰਨ ਸਿੰਘ ਨੇ ਦੱਸਿਆ ਕਿ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਹ ਗ਼ਲਤ ਹਨ, ਕਿਹਾ ਮਾਹੌਲ ਖਰਾਬ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।