ਤਰਨਤਾਰਨ: ਅਸ਼ਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ, ਚਾਰਜ਼ ਐਸ.ਪੀ (ਡੀ) ਦੀ ਨਿਗਰਾਨੀ ਹੇਠ ਅਰੁਣ ਸ਼ਰਮਾਂ ਡੀ.ਐਸ.ਪੀ ਅਤੇ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆ ਸਨ। ਇਸੇ ਦੌਰਾਨ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਵਹਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੀ ਸਾਇਡ ਤੋਂ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਰ ਸਵਾਰ ਵੱਲੋਂ ਕਾਰ ਰੋਕਣ ਦੀ ਥਾਂ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਬੰਦ ਹੋਣ ਕਾਰਨ ਉਹ ਕਾਮਯਾਬ ਨਹੀਂ ਹੋਇਆ।
ਹੈਰੋਇਨ ਸਣੇ ਇੱਕ ਕਾਬੂ: ਕਾਰ ਸਵਾਰ ਨੂੰ ਕਾਬੂ ਕਰ ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਕਾਰ ਚੋਂ 9 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਕਾਰ ਸਵਾਰ ਨੇ ਆਪਣਾ ਉਰਫ ਕੋਚਰ ਪੁੱਤਰ ਸ਼ਾਮ ਕੁਮਾਰ ਪੁੱਤਰ ਮਾਲਾਰਾਮ ਵਾਸੀ ਮਕਾਨ ਨੰਬਰ 60 ਵੈਕਟੋਰੀਆ ਇੰਨਕਲੇਵ, ਪਿੰਡ ਬੱਲੂਕੀ ਥਾਣਾ ਹੈਬੋਵਾਲਾ ਜਿਲ੍ਹਾ ਲੁਧਿਆਣਾ ਦੱਸਿਆ। ਪੁਲਿਸ ਨੇ ਮੁਲਜ਼ਮ ਕੋਲੋਂ 5 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੇ ਨਾਲ ਹੀ ਆਈ-20 ਨੰਬਰ ਪੀਬੀ 10 ਜੀਐਕਸ 5363 ਗੱਡੀ ਬਰਾਮਦ ਕਰ ਮੁੱਕਦਮਾ ਨੰਬਰ 170 ਮਿਤੀ 09-12- 2023 ਜੁਰਮ 21-ਸੀ/25/29 ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਰਿਮਾਂਡ ਹਾਸਿਲ ਕਰਕੇ ਇਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ।