ਤਰਨ ਤਾਰਨ: ਇੱਥੋਂ ਦੇ ਕਸਬਾ ਫ਼ਤਿਹਾਬਾਦ ਤੋਂ ਚੋਹਲਾ ਸਾਹਿਬ ਰੋਡ ਨੇੜੇ ਪੈਟਰੋਲ ਪੰਪ ਜਿੱਥੋਂ ਦੀ ਪਿੰਡ ਨਿੱਕੇ ਚੋਹਲੇ ਨੂੰ ਸੜਕ ਜਾਂਦੀ ਹੈ ਉਥੇ ਇਸ ਕੜਾਕੇ ਦੀ ਠੰਢ ਵਿੱਚ ਇੱਕ ਨਿੱਕੀ ਜਿਹੀ ਕੁੜੀ ਆਪਣੇ ਪਿਤਾ ਨਾਲ ਸ਼ਹਿਦ ਦੇ ਡੱਬੇ ਵੇਚ ਰਹੀ ਹੈ। ਇਹ ਪਿਓ-ਧੀ ਦੋਵੇਂ ਹਰੀਕੇ ਦੇ ਨੇੜਲੇ ਪਿੰਡ ਮਰਹਾਨਾ ਦੇ ਵਾਸੀ ਹਨ।
ਸ਼ਹਿਦ ਵੇਚਣ ਵਾਲੇ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਆਪਣਾ ਕੰਮ ਹੈ। ਉਨ੍ਹਾਂ ਨੇ ਇਹ ਕੰਮ ਨੋਟਬੰਦੀ ਦੇ ਇੱਕ ਮਹੀਨੇ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ਜੋ ਕਿ ਅਜੇ ਤੱਕ ਬਹੁਤ ਹੀ ਵਧੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕੰਮ 'ਤੇ ਆਉਣ ਲਗਦੇ ਹਨ ਤਾਂ ਉਨ੍ਹਾਂ ਦੀ ਧੀ ਵੀ ਨਾਲ ਚਲਣ ਦੀ ਜਿੱਦ ਕਰਦੀ ਹੈ ਜਿਸ ਕਰਕੇ ਉਹ ਉਸ ਨੂੰ ਲੈ ਕੇ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਦੇ ਨਾਲ ਕੰਮ ਵਾਲੀ ਥਾਂ ਉੱਤੇ ਆਉਂਦਾ ਹੈ।।ਇਸ ਨਾਲ ਬੱਚੇ ਨੂੰ ਮਿਹਨਤ ਕਰਨ ਬਾਰੇ ਪਤਾ ਚਲਦਾ ਹੈ ਤੇ ਮੁਸੀਬਤਾਂ ਨਾਲ ਲੜਨਾ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਉਸਦੇ ਪਿਤਾ ਦਾ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ, ਜਿਸ ਕਰਕੇ ਹੁਣ ਉਸ ਦੀ ਮਾਤਾ ਤੇ ਉਸ ਦੀਆਂ ਦੋ ਭੈਣਾਂ ਜੋ ਕਿ ਵਿਆਹੀਆਂ ਹੋਈਆਂ ਹਨ ਤੇ ਉਨ੍ਹਾਂ ਪਤਨੀ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਾਇਆ ਪਹਿਲਾਂ ਤੋਂ ਹੀ ਇਸ ਕਿੱਤੇ ਵਿੱਚ ਹਨ ਤੇ ਉਹ ਇਸ ਕਿੱਤੇ ਵਿੱਚ ਚੋਖੀ ਕਮਾਈ ਕਰ ਰਹੇ ਹਨ, ਜਿਸ ਕਰਕੇ ਉਹ ਵੀ ਉਨ੍ਹਾਂ ਵੱਲ ਦੇਖਦੇ ਹੋਏ ਇਸ ਕਿੱਤੇ ਵਿੱਚ ਅੱਗੇ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਕਿੱਤੇ ਵਿੱਚ ਕਾਫੀ ਵਧਿਆ ਕਮਾਈ ਕਰ ਰਹੇ ਹਨ।