ਤਰਨਤਾਰਨ: ਪਿੰਡ ਪੰਡੋਰੀ ਗੋਲਾ ਵਿੱਚ ਬੰਬ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਵਿੱਚ ਸੋਗ ਦਾ ਲਹਿਰ ਹੈ। ਬੰਬ ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਮ੍ਰਿਤਕ ਹੈਪੀ ਸਿੰਘ ਅਤੇ ਮ੍ਰਿਤਕ ਬਿਕਰਮਜੀਤ ਸਿੰਘ ਦੇ ਘਰ ਸੋਗ ਦੀ ਲਹਿਰ ਹੈ। ਹੈਪੀ ਸਿੰਘ ਜੋ ਲੋਹੇ ਦੀਆ ਅਲਮਾਰੀਆਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਬਿਕਰਮਜੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਹਾਦਸੇ ਵਿੱਚ ਸ਼ਾਮਲ ਤਿੰਨੋ ਨੌਜਵਾਨ ਆਪਸ ਵਿਚ ਗੂੜੇ ਮਿੱਤਰ ਸਨ।
ਬੀਤੀ ਰਾਤ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਖਾਲੀ ਪਲਾਟ ਵਿੱਚ ਹੋਏ ਬੰਬ ਧਮਾਕੇ ਨਾਲ ਪਿੰਡ ਬਚੜੇ ਦੇ ਹੈਪੀ ਸਿੰਘ ਅਤੇ ਕੱਦ ਗਿੱਲ ਨਿਵਾਸੀ ਬਿਕਰਮਜੀਤ ਸਿੰਘ ਬਿੱਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਬਚਰੇ ਨਿਵਾਸੀ ਗੁਰਜੰਟ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਮ੍ਰਿਤਕਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਓਨ੍ਹਾਂ ਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਮ੍ਰਿਤਕ ਹੈਪੀ ਸਿੰਘ ਦੇ ਪਿਤਾ ਨੇ ਦੱਸਿਆ ਕਿ ਹੈਪੀ ਸਿੰਘ ਲੋਹੇ ਦੀਆ ਅਲਮਾਰੀਆਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਸਵੇਰੇ ਘਰੋਂ ਕੰਮ 'ਤੇ ਗਿਆ ਸੀ ਉਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਪਤਾ ਚਲਿਆ ਕਿ ਹਾਦਸੇ ਵਿਚ ਉਸਦੀ ਮੌਤ ਹੋ ਗਈ ਹੈ।
ਇਹ ਵੀ ਪੜੋ: ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੀ ਰੀਅਰ ਪਾਵਰ ਕਾਰ ਨੂੰ ਲੱਗੀ ਅੱਗ, ਵੇਖੋ ਵੀਡੀਓ
ਉਧਰ ਬਿਕਰਮਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਓਨ੍ਹਾਂ ਨੂੰ ਨਹੀਂ ਪਤਾ ਕਿ ਉਹ ਘਰੋਂ ਕਿੱਥੇ ਗਿਆ ਸੀ। ਹਸਪਤਾਲ ਵਿਚ ਦਾਖ਼ਲ ਗੁਰਜੰਟ ਸਿੰਘ ਦੇ ਵਾਰਸਾਂ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਇਹ ਤਿੰਨੋ ਆਪਸ ਵਿਚ ਦੋਸਤ ਸਨ। ਬਾਕੀ ਓੁਨ੍ਹਾਂ ਨੂੰ ਹਾਦਸੇ ਬਾਰੇ ਨਹੀਂ ਪਤਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ।