ਤਰਨ ਤਾਰਨ: ਦਿੱਲੀ ਕਿਸਾਨੀ ਅੰਦੋਲਨ ਵਿੱਚ ਸੇਵਾ ਕਰਨ ਗਏ ਪਿੰਡ ਨੌਸ਼ਹਿਰਾ ਪੰਨੂਆ ਦੇ ਰਹਿਣ ਵਾਲੇ ਤੀਰਥ ਸਿੰਘ (56) ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਤੀਰਥ ਸਿੰਘ 1 ਜਨਵਰੀ ਤੋਂ ਦਿੱਲੀ ਗਏ ਸੀ 13 ਜਨਵਰੀ ਨੂੰ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਤਰਨ ਤਾਰਨ ਲੈ ਆਏ ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੀਆਂ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਖੜੇ ਦਾ ਖਾਲਸਾ ਦੇ ਮੁਖੀ ਬਾਬਾ ਸਤਨਾਮ ਸਿੰਘ ਵੱਲੋਂ ਦਿਲੀ ਵਿਖੇ ਗਾਜ਼ਿਆਬਾਦ ਬਾਰਡਰ 'ਤੇ ਉਨ੍ਹਾਂ ਦੀ ਰਾਸ਼ਨ ਦੀ ਸੇਵਾ ਲਗਾਈ ਗਈ ਸੀ ਅਤੇ ਉਹ ਲਗਾਤਾਰ ਦਿੱਲੀ ਅੰਦੋਲਨ ਵਿੱਚ ਸੇਵਾ ਕਰ ਰਹੇ ਸੀ। ਪਰ ਅਚਾਨਕ ਉਨ੍ਹਾਂ ਦੇ ਭਰਾ ਤੀਰਥ ਸਿੰਘ ਦੀ ਹਾਲਤ ਵਿਗੜ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਆਰਾਮ ਕਰਨ ਦੀ ਸਲਾਹ ਦਿੱਤੀ। ਜਦ ਤੀਰਥ ਸਿੰਘ ਨੂੰ ਘਰ ਲਿਆਂਦਾ ਤਾਂ ਉਨ੍ਹਾਂ ਦਮ ਤੋੜ ਦਿੱਤਾ।