ETV Bharat / state

ਨਹਿਰ 'ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਮਿੱਟੀ ਥੱਲੇ ਦੱਬਣ ਨਾਲ 4 ਜ਼ਖਮੀ 1 ਦੀ ਮੌਤ - ਤਰਨਤਾਰਨ ਦੀ ਖਬਰ

UBDC ਡੀਫੈਸ ਡਰੇਨ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਮਿੱਟੀ ਡਿੱਗਣ ਨਾਲ 4 ਮਜ਼ਦੂਰ ਜ਼ਖ਼ਮੀ ਹੋ ਗਏ, ਜਦਕਿ 1 ਮਜ਼ਦੂਰ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। Workers buried in the dust.

4 injured and 1 died due to being buried under the soil

author img

By

Published : Oct 26, 2022, 9:04 PM IST

Updated : Oct 26, 2022, 10:35 PM IST

ਤਰਨਤਾਰਨ: UBDC ਡੀਫੈਸ ਡਰੇਨ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਮਿੱਟੀ ਡਿੱਗਣ ਨਾਲ 4 ਮਜ਼ਦੂਰ ਜ਼ਖ਼ਮੀ ਹੋ ਗਏ, ਜਦਕਿ 1 ਮਜ਼ਦੂਰ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਯੂ.ਬੀ.ਡੀ.ਸੀ ਡੀਫੈਸ ਡਰੇਣ ਕਲਸੀਆਂ ਖੁਰਦ ਵਿਖੇ ਅੱਜ ਗ੍ਰਿਫ ਮਹਿਕਮੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਨਾਲ 5 ਮਜ਼ਦੂਰ ਮਿੱਟੀ ਹੇਠਾਂ ਆ ਗਏ। ਚਾਰ ਮਜ਼ਦੂਰਾਂ ਨੂੰ ਮਿੱਟੀ ਵਿੱਚੋਂ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Workers buried in the dust.

An accident happened to the workers working on the canal 4 injured and 1 died due to being buried under the soil

ਦੱਸ ਦੇਈਏ ਕਿ ਚਾਨਣ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਡੱਲ ਨੂੰ ਕਾਫ਼ੀ ਮੁਸ਼ੱਕਤ ਕਰਨ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ। ਉਕਤ ਮਜ਼ਦੂਰ ਨੂੰ ਜਦੋਂ ਖਾਲੜਾ ਦੇ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਸਬੰਧੀ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਰੋਜ਼ਾਨਾਂ ਦੀ ਤਰਾਂ ਯੂ.ਪੀ. ਡੀ.ਸੀ. ਡਰੇਨ ਵਿੱਚ ਕੰਮ ਚੱਲ ਰਿਹਾ ਸੀ। ਇਸ ਦੌਰਾਨ 22 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਮਿੱਟੀ ਡਿੱਗ ਜਾਣ ਨਾਲ 5 ਮਜ਼ਦੂਰ ਮਿੱਟੀ ਦੇ ਹੇਠਾਂ ਆ ਗਏ, ਜਿਨਾ ਨੂੰ ਮੁਸ਼ਕਲ ਨਾਲ ਮਿੱਟੀ ਵਿੱਚੋਂ ਬਾਹਰ ਕੱਢਿਆ ਗਿਆ। ਮਜ਼ਦੂਰ ਚਾਨਣ ਸਿੰਘ ਦੀ ਜ਼ਿਆਦਾ ਦੇਰ ਮਿੱਟੀ ਵਿੱਚ ਰਹਿਣ ਕਾਰਨ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਜ਼ਖ਼ਮੀਆਂ ਵਿੱਚ ਹਰਚੰਦ ਸਿੰਘ ਪੁੱਤਰ ਬਲਵਿੰਦਰ ਸਿੰਘ, ਸ਼ੇਰ ਸਿੰਘ ਪੁੱਤਰ ਜੱਸਾ ਸਿੰਘ, ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਵਾ ਦੇ ਨਿਵਾਸੀ ਹਨ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਥਾਣਾ ਖਾਲੜਾ ਦੇ SHO ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 CRPC ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: MLA ਦਾ ਫਲੈਕਸ ਲਾਉਣ ਨੂੰ ਲੈ ਕੇ ਪੰਗਾ, ਮਹਿਲਾ ਨੇ SHO ਉੱਤੇ ਲਾਏ ਕੁੱਟਮਾਰ ਦੇ ਇਲਜ਼ਾਮ

etv play button

Last Updated : Oct 26, 2022, 10:35 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.