ETV Bharat / state

ਪਿੰਡ ਦੀ ਸੁਸਾਇਟੀ ਨੂੰ ਲੈਕੇ ਹੋਇਆ ਵਿਵਾਦ, ਜਾਣੋ ਮਾਮਲਾ...

author img

By

Published : Jul 19, 2022, 12:17 PM IST

ਤਰਨਤਾਰਨ ਦੇ ਕਸਬਾ ਸੁਰਸਿੰਘ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ (Secretary of the Society) ’ਤੇ ਘਪਲੇਬਾਜ਼ੀਆਂ ਦੇ ਇਲਜ਼ਾਮ ਲੱਗੇ ਹਨ।

ਪਿੰਡ ਦੀ ਸੁਸਾਇਟੀ ਨੂੰ ਲੈਕੇ ਹੋਇਆ ਵਿਵਾਦ
ਪਿੰਡ ਦੀ ਸੁਸਾਇਟੀ ਨੂੰ ਲੈਕੇ ਹੋਇਆ ਵਿਵਾਦ

ਤਰਨਤਾਰਨ: ਕਸਬਾ ਸੁਰਸਿੰਘ ਵਿਖੇ ਕੋਆਪ੍ਰੇਟਿਵ ਸੁਸਾਇਟੀ (Cooperative Society at Kasba Sursingh) ਵਿਵਾਦਾ 'ਚ ਘਿਰੀ ਹੈ। ਸੁਸਾਇਟੀ ਦੇ ਸਰਕਾਰੀ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿੱਚ ਚਲਾਏ ਜਾਣ ਦੇ ਰੋਸ ਅਤੇ ਕਿਰਾਇਆ ਹੜਪਣ ਦੇ ਇਲਜ਼ਾਮ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਸੈਕਟਰੀ ਤੇ ਲਗਏ ਹਨ। ਪਿੰਡ ਵਾਸੀਆ ਕਿਹਾ ਕਿ ਸੁਸਾਇਟੀ ਦੇ ਸੈਕਟਰੀ (Secretary of the Society) ਨੇ ਸੁਸਾਇਟੀ ਦੇ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿਚ ਚਲਾਇਆ ਹੈ ਅਤੇ ਮਸ਼ੀਨਾਂ ਦਾ ਕਰਾਇਆ ਸੈਕਟਰੀ ਵੱਲੋਂ ਹੜਪਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਸੋਸਾਇਟੀ ਨੂੰ ਤਾਲਾ ਲਾ ਦਿੱਤਾ ਗਿਆ ਸੀ ਅਤੇ ਇਸ ਸਾਰੇ ਮਸਲੇ ਨੂੰ ਭਖਦਾ ਦੇਖ ਸੁਸਾਇਟੀ ਦੇ ਏਆਰ ਅਤੇ ਉਨ੍ਹਾਂ ਦੇ ਨਾਲ ਸੁਸਾਇਟੀ (Society) ਦੇ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਇਲਾਜ਼ਮ ਲਗਾਇਆ ਹੈ ਕਿ ਸੁਸਾਇਟੀ ਵਿੱਚ ਘਪਲੇਬਾਜ਼ੀਆਂ (Scams in society) ਹੋ ਰਹੀ ਹੈ। ਜਿਸ ਨੂੰ ਲੈ ਕੇ ਉਹ ਕਈ ਮਹੀਨਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੁਸਾਇਟੀ ਦੇ ਉੱਚ ਅਧਿਕਾਰੀ ਇੱਥੇ ਪਹੁੰਚੇ ਹਨ। ਉਨ੍ਹਾਂ ਵੱਲੋਂ ਵੀ ਸਾਨੂੰ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ। ਸੁਖਬੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਸੁਰਸਿੰਘ ਸੋਸਾਇਟੀ ਦੀ ਜਾਂਚ ਕੀਤੀ ਜਾਵੇ।

ਪਿੰਡ ਦੀ ਸੁਸਾਇਟੀ ਨੂੰ ਲੈਕੇ ਹੋਇਆ ਵਿਵਾਦ

ਉਧਰ ਜਦ ਇਸ ਸਾਰੇ ਮਸਲੇ ਸਬੰਧੀ ਸੁਸਾਇਟੀ ਦੇ ਸੈਕਟਰੀ ਸਤਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਪਿੰਡ ਵਾਸੀ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਦੇ ਮਹਿਕਮੇ ਦੀ ਸਾਰੀ ਟੀਮ ਅਤੇ ਏ.ਅਰ. ਇੱਥੇ ਪਹੁੰਚੇ ਹਨ। ਜੋ ਰਿਕਾਰਡ ਉਨ੍ਹਾਂ ਵੱਲੋਂ ਸੁਸਾਇਟੀ ਦਾ ਮੰਗਿਆ ਗਿਆ ਹੈ, ਉਹ ਸਾਰਾ ਦਿੱਤਾ ਗਿਆ ਹੈ। ਸੁਸਾਇਟੀ ਦੇ ਵਿੱਚ ਕੋਈ ਵੀ ਘਪਲੇਬਾਜ਼ੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮੇਰੇ ‘ਤੇ ਇਲਜ਼ਾਮ ਲਗਾ ਰਹੇ ਹਨ ਉਹ ਸਬੂਤ ਪੇਸ਼ ਕਰਨ।

ਉਧਰ ਇਨਕੁਆਰੀ ਕਰਨ ਪਹੁੰਚੇ ਜ਼ਿਲ੍ਹਾ ਤਰਨ ਤਾਰਨ ਤੋਂ ਏਆਰ ਗੌਤਮ ਧਾਰੋਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਉੱਚ ਅਧਿਕਾਰੀਆਂ ਵੱਲੋਂ ਇੱਥੇ ਡਿਊਟੀ ਲਾਈ ਗਈ ਸੀ ਕਿ ਸੁਰਸਿੰਘ ਦੀ ਸੁਸਾਇਟੀ ਨੂੰ ਲੈ ਕੇ ਪਿੰਡ ਵਾਸੀਆ ਅਤੇ ਮੈਂਬਰਾਂ ਵਿੱਚ ਕੋਈ ਮਸਲਾ ਚੱਲਿਆ, ਜਿਸ ਨੂੰ ਲੈ ਕੇ ਉਹ ਇੱਥੇ ਪਹੁੰਚੇ ਹਨ। ਉਨ੍ਹਾਂ ਨੇ ਸਾਰੇ ਰਿਕਾਰਡ ਛਾਣਬੀਣ ਕਰ ਲਏ ਹਨ ਅਤੇ ਕੁਝ ਰਿਕਾਰਡ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲਏ ਹਨ। ਜੋ ਉਹ ਉੱਚ ਅਧਿਕਾਰੀਆਂ ਤੱਕ ਪਹੁੰਚ ਦਾ ਕਰ ਦੇਣਗੇ ਅਤੇ ਜੋ ਵੀ ਉੱਚ ਅਧਿਕਾਰੀਆਂ ਦੇ ਹੁਕਮ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬੱਚਿਆਂ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ: ਅਧਿਆਪਕ ਦੇ ਹੱਕ ਚ ਆਏ ਬੱਚੇ ਅਤੇ ਮਾਪੇ, ਕੀਤੀ ਇਹ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.