ਖਡੂਰ ਸਾਹਿਬ: ਪਿਛਲੇ ਦਿਨੀਂ ਮਨਜਿੰਦਰ ਸਿੰਘ ਸਿੱਧੂ ਨੇ ਇੱਕ ਸੋਸ਼ਲ ਮੀਡੀਆ ਚੈਨਲ 'ਤੇ ਇੰਟਰਵੀਓ ਦੌਰਾਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਜਦੋਂ ਘੇਰੇ ਵਿੱਚ ਆ ਗਏ ਸਨ ਤਾਂ ਉਹ ਵੀ ਕੱਚੀ ਤਾਲੀ ਮਾਰ ਕੇ ਮੌਕੇ ਤੋਂ ਨਿਕਲ ਗਏ ਸਨ। ਇਨ੍ਹਾਂ ਹੀ ਨਹੀਂ ਮਨਜਿੰਦਰ ਸਿੰਘ ਸਿੱਧੂ ਨੇ ਅਰਵਿੰਦਰ ਕੇਜਰੀਵਾਲ ਦੀ ਤੁਲਣਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਕੀਤੀ ਸੀ। ਜਿਸਤੋਂ ਬਾਅਦ ਸਿੱਧੂ ਦੇ ਇਸ ਬਿਆਨ 'ਤੇ ਸਿੱਖ ਸੰਗਤਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਮਨਜਿੰਦਰ ਸਿੱਧੂ ਦੇ ਇਸ ਬਿਆਨ ਤੇ ਹੁਣ ਸਿਆਸਤ ਵੀ ਭੱਖ ਗਈ ਹੈ ਅਕਾਲੀ ਦਲ ਨੇ ਸਿੱਧੂ ਤੇ ਤਿੱਖਾ ਹਮਲਾ ਕੀਤਾ ਹੈ।
ਖਡੂਰ ਸਾਹਿਬ ਹਲਕੇ 'ਚ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਬਿਆਨ ਦੀ ਨਿਖੇਦੀ ਕਰਦਾ ਹੈ। ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ 'ਤੇ ਸਖ਼ਤ ਨੋਟਿਸ ਲੈਣਾਂ ਚਾਹਿਦਾ ਹੈ।
ਉਧਰ ਮਜੀਠੀਆ ਨੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਭਗਵੰਤ ਮਾਨ ਸਟੇਜ਼ ਤੋਂ ਸ਼ਰਾਬ ਛੱਡਣ ਦਾ ਐਲਾਨ ਕਰਦੇ ਨੇ, ਪਰਿਵਾਰ ਉਨ੍ਹਾਂ ਦਾ ਉਨ੍ਹਾਂ ਨੂੰ ਛੱਡ ਕੇ ਜਾ ਚੁੱਕਾ ਹੈ, ਟਿਕਟਾਂ ਵੇਚੱਨ ਦਾ ਇਲਜ਼ਾਮ ਇਨਾਂ ਤੇ ਲੱਗ ਚੁੱਕਾ ਹੈ, ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਸਾਮਣੇ ਆ ਕੇ ਜਵਾਬ ਦੇਣਾਂ ਚਾਹਿਦਾ ਹੈ ਨਹੀਂ ਤਾਂ ਲੋਕ ਨਿਨਾਂ ਨੂੰ ਸਬਕ ਸਿੱਖਾ ਦੇਣਗੇ।