ਸੁਲਤਾਨਪੁਰ ਲੋਧੀ: 'ਹਮ ਰਾਜਨੀਤੀ ਕਰਨੇ ਨਹੀਂ, ਰਾਜਨੀਤੀ ਤਬਦੀਲ ਕਰਨੇ ਆਏ ਹੈਂ' ਇਸ ਨਾਅਰੇ ਨਾਲ ਆਮ ਆਦਮੀ ਪਾਰਟੀ ਨੇ ਸਿਆਸਤ 'ਚ ਪਹਿਲਾ ਕਦਮ ਰੱਖਿਆ ਪਰ ਸਮੇਂ ਨਾਲ ਆਦਮੀ ਪਾਰਟੀ ਦੀਆਂ ਵਿਕਟਾਂ ਡਿੱਗਦੀਆਂ ਜਾ ਰਹਿਆਂ ਹਨ।
ਇਸੇ ਲੜੀ 'ਚ ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਤੋਂ 'ਆਪ' ਦੀ ਟਿਕਟ 'ਤੇ ਚੋਣ ਲੜਨ ਵਾਲੇ ਸਾਬਕਾ ਬਾਸਕੇਟ ਬਾਲ ਖਿਡਾਰੀ ਸੱਜਣ ਸਿੰਘ ਚੀਮਾ ਨੇ ਆਪ ਨੂੰ ਅਲਵਿਦਾ ਕਹਿ ਅਕਾਲੀ ਦਲ ਦਾ ਪੱਲਾ ਫੜ ਲਿਆ।
ਅਕਾਲੀ ਦਲ 'ਚ ਸ਼ਾਮਲ ਹੋਣ ਮੌਕੇ ਚੀਮਾ ਨੇ ਕਿਹਾ ਕਿ ਆਪ ਉਹ ਪਾਰਟੀ ਹੈ ਜੋ ਕਦੇ ਵੀ ਪੰਜਾਬ ਦਾ ਵਿਕਾਸ ਜਾਂ ਭਲਾ ਨਹੀਂ ਕਰ ਸਕਦੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਮੰਚ ਮਿਲੇ ਤਾਂ ਜੋ ਉਹ ਲੋਕਾਂ ਦੀ ਸੇਵਾ ਕਰਨ।
ਇਸ ਮੌਕੇ ਖ਼ਾਸ ਗੱਲ ਇਹ ਰਹੀ ਕਿ ਅਕਾਲੀ ਦਲ 'ਚ ਜਦ ਚੀਮਾ ਸ਼ਮੂਲਿਅਤ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਅਕਾਲੀ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਖੜ੍ਹੇ ਸਨ ਜਿੰਨ੍ਹਾਂ ਨੂੰ ਕਦੇ ਉਹ ਨਸ਼ੇ ਦਾ ਤਸਕਰ ਕਹਿੰਦੇ ਸਨ।