ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਵੱਡੀ ਕਿਰਤੋਵਾਲ ਵਿਖੇ ਅਜਿਹਾ ਤਰਸ ਯੋਗ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਰੂਹ ਕੰਡੇ ਖੜ੍ਹੇ ਹੋ ਜਾਣਗੇ। ਕਿਉਂਕਿ ਨਸ਼ੇ ਅਤੇ ਗਰੀਬੀ ਨੇ ਇਸ ਹੱਸਦੇ ਵੱਸਦੇ ਘਰ ਨੂੰ ਅਜਿਹੀ ਨਜ਼ਰ ਲਗਾਈ ਕਿ ਸਾਰਾ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਆਪਣੇ ਘਰ ਵਿੱਚ ਬੈਠਾ ਹੋਇਆ ਹੈ। ਪੀੜਤ ਪਰਿਵਾਰ ਕਿਸੇ ਸਮਾਜ ਸੇਵੀ ਦੀ ਉਡੀਕ ਕਰ ਰਿਹਾ ਹੈ, ਕੋਈ ਰੱਬ ਦਾ ਫਰਿਸ਼ਤਾ ਆਵੇ ਅਤੇ ਉਹਨਾਂ ਦੀ ਸਹਾਇਤਾ ਕਰੇ, ਜਿਸ ਨਾਲ ਉਹ ਦੋ ਵਕਤ ਦੀ ਰੋਟੀ ਖਾ ਸਕਣ।
ਪਤੀ ਦੀ ਨਸ਼ੇ ਕਾਰਨ ਮੌਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮੁਖੀ ਵਿਧਵਾ ਔਰਤ ਗੁਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਪਤੀ ਦੀ ਨਸ਼ੇ ਕਾਰਨ ਮੌਤ ਹੋ ਗਈ। ਕਿਉਂਕਿ ਉਹ ਨਸ਼ਾ ਕਰਦਾ ਸੀ ਅਤੇ ਇੱਕ ਦਿਨ ਅਜਿਹਾ ਆਇਆ ਕਿ ਉਸ ਨੇ ਨਸ਼ੇ ਵਾਲਾ ਟੀਕਾ ਲਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਨੇ ਵੀ ਉਹਨਾਂ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆ ਕੇ ਆਪਣੇ ਪੇਕੇ ਆਪਣੀ ਬਜ਼ੁਰਗ ਮਾਂ ਕੋਲ ਰਹਿਣ ਲੱਗ ਪਈ।
ਲੜਕਾ ਮੰਦਬੁੱਧੀ ਹੋ ਗਿਆ: ਪੀੜਤ ਔਰਤ ਨੇ ਦੱਸਿਆ ਕਿ ਉਸ ਦੀਆਂ 2 ਛੋਟੀਆਂ ਲੜਕੀਆਂ ਹਨ ਅਤੇ ਇਕ ਲੜਕਾ ਹੈ, ਜਿਸ ਦੇ ਦਿਮਾਗ ਵਿੱਚ ਨੁਕਸ ਪੈ ਜਾਣ ਕਾਰਨ ਉਹ ਮੰਦਬੁੱਧੀ ਹੋ ਚੁੱਕਾ ਹੈ। ਪੀੜਤਾ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਕੱਚੇ ਕੋਠੇ ਵਿੱਚ ਸਾਰਾ ਪਰਿਵਾਰ ਗੁਜ਼ਾਰਾ ਕਰਦਾ ਹੈ, ਕਿਉਂਕਿ ਇਸ ਕੱਚੇ ਕੋਠੇ ਤੋਂ ਇਲਾਵਾ ਉਹਨਾਂ ਕੋਲ ਹੋਰ ਕੁੱਝ ਵੀ ਨਹੀਂ ਹੈ। ਪੀੜਤ ਔਰਤ ਨੇ ਦੱਸਿਆ ਕਿ ਇਸ ਕੱਚੇ ਕੋਠੇ ਦੀ ਛੱਤ ਵੀ ਕਾਨਿਆਂ ਦੀ ਪਈ ਹੋਈ ਹੈ, ਜੋ ਕਿਸੇ ਵੇਲੇ ਵੀ ਡਿੱਗ ਸਕਦੀ ਹੈ, ਪਰ ਉਹ ਮਜ਼ਬੂਰ ਹੋ ਕੇ ਇਸ ਕੋਠੇ ਵਿੱਚ ਹੀ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਵੱਲੋਂ ਇਸ ਕੱਚੇ ਕੋਠੇ ਦੀ ਛੱਤ ਥੱਲੇ ਲੱਕੜ ਦੀਆਂ ਬੱਲਿਆਂ ਲਾ ਕੇ ਆਪਣਾ ਟਾਈਮ ਪਾਸ ਕਰ ਰਹੇ ਹਾਂ।
ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ: ਪੀੜਤ ਔਰਤ ਦੀ ਛੋਟੀ ਜਿਹੀ ਬੱਚੀ ਗੁਰਸੀਰਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ। ਘਰ ਵਿੱਚ ਨਾ ਤਾਂ ਰੋਟੀ ਖਾਣ ਨੂੰ ਹੈ ਅਤੇ ਨਾ ਹੀ ਪਾਣੀ, ਕਈ ਵਾਰ ਤਾਂ ਉਹ ਰੋਟੀ ਖਾ ਲੈਂਦੇ ਹਨ ਤੇ ਕਈ ਵਾਰ ਤਾਂ ਉਨ੍ਹਾਂ ਨੂੰ ਪਾਣੀ ਪੀਕੇ ਗੁਜ਼ਾਰਾ ਕਰਨਾ ਪੈਂਦਾ ਹੈ। ਪੀੜਤ ਬੱਚੀ ਨੇ ਦੱਸਿਆ ਕਿ ਉਹ ਸਕੂਲ ਵਿੱਚ ਪੜ੍ਹਨਾ ਚਾਹੁੰਦੇ ਹਨ, ਪਰ ਘਰ ਦੀ ਗਰੀਬੀ ਉਹਨਾਂ ਨੂੰ ਪੜ੍ਹਨ ਨਹੀਂ ਦੇ ਪਾ ਰਹੇ। ਜਿਸ ਕਰਕੇ ਉਹਨਾਂ ਦਾ ਆਉਣ ਵਾਲਾ ਭਵਿੱਖ ਵੀ ਖ਼ਰਾਬ ਹੁੰਦਾ ਜਾ ਰਿਹਾ ਹੈ।
ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ: ਪੀੜਤ ਪਰਿਵਾਰ ਨੇ ਸਮਾਜਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹ ਹਰ ਰੋਜ਼ ਕਿਸੇ ਨਾ ਕਿਸੇ ਪਰਿਵਾਰ ਦੀ ਸੇਵਾ ਕਰਦੇ ਹਨ, ਪਰ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ। ਕਿਉਂਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ, ਜਿਸ ਕਰਕੇ ਉਹ ਦੋ ਵਕਤ ਦੀ ਰੋਟੀ ਤੋਂ ਆਤਰ ਹਨ। ਸਾਡੀ ਸਹਾਇਤਾ ਕੋਈ ਨਾ ਕੋਈ ਜ਼ਰੂਰ ਕੀਤੀ ਜਾਵੇ, ਜਿਸ ਨਾਲ ਉਹ ਦੋ ਵਕਤ ਦੀ ਰੋਟੀ ਖਾ ਸਕਣ, ਜੇ ਕੋਈ ਦਾਨੀਂ ਸੱਜਣ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਇਲ ਨੰਬਰ 8264792285 ਤੇ ਸੰਪਰਕ ਕਰਕੇ ਕਰ ਸਕਦਾ ਹੈ।
ਇਹ ਵੀ ਪੜੋ: 15 ਏਕੜ ਪੱਕੀ ਕਣਕ ਦੀ ਫਸਲ ਸੜ ਕੇ ਸੁਆਹ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ