ਤਰਨਤਾਰਨ: ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਕੋਟ ਬੁੱਢਾ 'ਚ ਕੁਝ ਦਿਨ ਪਹਿਲਾਂ ਦੋ ਭਰਾਵਾਂ 'ਚ ਤਕਰਾਰਬਾਜ਼ੀ ਹੋਈ ਸੀ ਉਨ੍ਹਾਂ ਭਰਾਵਾਂ ਦੀ ਤਕਰਾਰ 'ਚ ਛੁਡਾਉਣ ਗਏ ਸੁਖਜਿੰਦਰ ਸਿੰਘ ਦੇ ਗੋਲੀ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਸੁਖਜਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਦਾ ਇਲਾਜ ਕਰ ਦਿੱਤਾ ਤੇ ਪੁਲਿਸ ਨੂੰ ਨਾ ਦਸਣ ਦੀ ਧਮਕੀ ਵੀ ਦਿੱਤੀ।
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਇੰਦਰਦੇਵ ਸਿੰਘ ਦਾ ਆਪਣੇ ਭਰਾ ਹਰਪ੍ਰਤਾਪ ਸਿੰਘ ਨਾਲ ਕਿਸੇ ਗੱਲ ਦਾ ਝਗੜਾ ਚੱਲ ਰਿਹਾ ਸੀ ਜਦੋਂ ਉਹ ਤੇ ਇੰਦਰਦੇਵ ਸਿੰਘ ਇਕੱਠੇ ਬਾਹਰ ਗਏ ਸੀ ਤਾਂ ਇੰਦਰਦੇਵ ਦੇ ਭਰਾ ਹਰਪ੍ਰਤਾਪ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਉਨ੍ਹਾਂ ਨੂੰ ਰਸਤੇ 'ਚ ਰੋਕ ਲਿਆ ਤੇ ਇੰਦਰਜੀਤ ਨਾਲ ਝਗੜਾ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕਿ ਇਸ ਝਗੜੇ ਦੌਰਾਨ ਹਰਪ੍ਰਤਾਪ ਸਿੰਘ ਨੇ ਪਿਸਤੌਲ ਕੱਢ ਕੇ ਇੰਦਰਜੀਤ 'ਤੇ ਰੱਖੀ। ਉਨ੍ਹਾਂ ਕਿਹਾ ਕਿ ਜਦੋਂ ਹਰਪ੍ਰਤਾਪ ਸਿੰਘ ਨੇ ਪਿਸਤੌਲ ਕੱਢ ਕੇ ਇੰਦਰਜੀਤ ਨੂੰ ਮਾਰਨ ਲੱਗਾ ਤਾਂ ਉਨ੍ਹਾਂ ਨੇ ਹਰਪ੍ਰਤਾਪ ਸਿੰਘ ਦੀ ਪਿਸਤੌਲ ਨੂੰ ਉੱਪਰ ਕਰ ਦਿੱਤਾ ਜਿਸ ਨਾਲ ਹਵਾਈ ਫਾਇਰ ਹੋ ਗਿਆ। ਉਸ ਮਗਰੋਂ ਹਰਪ੍ਰਤਾਪ ਸਿੰਘ ਨੇ ਉਨ੍ਹਾਂ ਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਹਰਪ੍ਰਤਾਪ ਸਿੰਘ ਦੇ ਕੁਝ ਸਾਥੀਆਂ ਨੇ ਉਨ੍ਹਾਂ ਦੇ ਸਿਰ 'ਤੇ ਕੁਝ ਮਾਰਿਆ ਜਿਸ ਨਾਲ ਉਹ ਬੇਹੋਸ਼ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨਾਲ ਕਿ ਹੋਇਆ ਉਸ ਬਾਰ ਕੁਝ ਨਹੀਂ ਪਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਸੁਖਜਿੰਦਰ ਸਿੰਘ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਹਸਪਤਾਲ 'ਚ ਇਲਾਜ ਕਰਵਾਇਆ ਤੇ ਪਿੱਠ 'ਤੇ ਲੱਗੀ ਗੋਲੀ ਨੂੰ ਵੀ ਕਢਵਾਇਆ। ਉਨ੍ਹਾਂ ਕਿਹਾ ਕਿ ਇਲਾਜ ਕਰਵਾਉਣ ਤੋਂ ਬਾਅਦ ਹਰਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਨਾ ਦੇਣ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ:ਲੌਕਡਾਊਨ: ਸੂਬੇ 'ਚ ਵੀਕੈਂਡ ਅਤੇ ਛੁੱਟੀਆਂ ਦੌਰਾਨ ਹੋਵੇਗੀ ਸਖ਼ਤਾਈ
ਐਸਐਚਓ ਹਰਪ੍ਰੀਤ ਸਿੰਘ ਨੇ ਕਿਹਾ ਕਿ 6 ਤਰੀਕ ਨੂੰ ਸੁਖਜਿੰਦਰ ਸਿੰਘ ਆਪਣੇ ਮਾਤਾ ਦੇ ਨਾਲ ਰਿਪੋਰਟ ਦਰਜ ਕਰਵਾਉਣ ਲਈ ਆਏ ਸੀ ਤੇ ਉਨ੍ਹਾਂ ਨੇ ਹਰਪ੍ਰਤਾਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ। ਬਾਕੀ ਉਕਤ ਦੋਸ਼ੀਆ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।