ETV Bharat / state

ਥੋੜ੍ਹੀ ਜਿਹੀ ਬਾਰਿਸ਼ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ - ਪੈਟਰੋਲ ਡੀਜ਼ਲ

ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੋਲ ਖੋਲ੍ਹ ਦਿੱਤੀ ਹੈ। ਜਿਸ ਵਿੱਚ ਇੱਕ ਪਰਿਵਾਰ ਨੂੰ ਭਾਰੀ ਬਾਰਿਸ਼ ਵਿੱਚ ਤਰਪਾਲਾਂ ਪਾ ਕੇ ਸੰਸਕਾਰ ਕਰਨਾ ਪਿਆ। ਤਰਨ-ਤਾਰਨ ਦੇ ਇੱਕ ਪਿੰਡ ਆਸਲ ਉਤਾੜ ਵਿਖੇ ਇੱਕ ਵਿਅਕਤੀ ਦਾ ਭਾਰੀ ਬਾਰਿਸ਼ ਕਾਰਨ ਤਰਪਾਲਾਂ ਪਾ ਕੇ ਅੰਤਿਮ ਸਸਕਾਰ ਕਰਨਾ ਪਿਆ।

A little rain opened the Punjab government s claims poll

author img

By

Published : Jul 23, 2021, 1:25 PM IST

ਤਰਨਤਾਰਨ: ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੋਲ ਖੋਲ੍ਹ ਦਿੱਤੀ ਹੈ। ਜਿਸ ਵਿੱਚ ਇੱਕ ਪਰਿਵਾਰ ਨੂੰ ਭਾਰੀ ਬਾਰਿਸ਼ ਵਿੱਚ ਤਰਪਾਲਾਂ ਪਾ ਕੇ ਸੰਸਕਾਰ ਪਿਆ। ਤਰਨਤਾਰਨ ਦੇ ਇੱਕ ਪਿੰਡ ਆਸਲ ਉਤਾੜ ਵਿਖੇ ਬੀਤੇ ਦਿਨੀਂ ਚਾਨਣ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ।

A little rain opened the Punjab government s claims poll

ਉਸ ਦਾ ਅੰਤਿਮ ਸਸਕਾਰ ਕਰਨ ਲੱਗੇ ਤਾਂ ਇਨ੍ਹਾਂ ਨੂੰ ਤੇਜ਼ ਬਾਰਸ਼ ਸ਼ੁਰੂ ਹੋ ਗਈ, ਸਸਕਾਰ ਬੁੱਝਦਾ ਦੇਖ ਕੇ ਲੋਕਾਂ ਨੇ ਉਸ ਉੱਪਰ ਤਰਪਾਲਾਂ ਅਤੇ ਹੋਰ ਕੱਪੜੇ ਕੰਬਲ ਵਗੈਰਾ ਪਾ ਕੇ ਸੰਸਕਾਰ ਕਰਨਾ ਚਾਹਿਆ ਪਰ ਤੇਜ਼ ਬਾਰਿਸ਼ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿਸ ਤੇ ਉਨ੍ਹਾਂ ਨੇ ਕਾਫ਼ੀ ਮਾਤਰਾ ਵਿੱਚ ਪੈਟਰੋਲ ਡੀਜ਼ਲ ਪਾ ਕੇ ਸੰਸਕਾਰ ਕੀਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।

ਉੱਧਰ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪਿੰਡ ਵਿਚ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਅਤੇ ਜੇ ਸ਼ਮਸ਼ਾਨਘਾਟ ਦੇ ਸ਼ੈੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਉਪਰ ਸ਼ੈੱਡ ਪਾਇਆ ਸੀ ਜੋ ਕਿ ਡਿੱਗ ਪਿਆ ਸੀ ਅਤੇ ਹੁਣ ਨਵੇਂ ਤਰੀਕੇ ਨਾਲ ਸ਼ੈੱਡ ਪਾਇਆ ਜਾਵੇਗਾ।

ਇਹ ਵੀ ਪੜੋ: ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.