ਤਰਨਤਾਰਨ: ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਦੇ ਮੈਬਰ ਰਾਜ ਕੁਮਾਰ ਹੰਸ, ਦੀਪਕ ਕੁਮਾਰ ਵੇਰਕਾ,ਨਵਪ੍ਰੀਤ ਮਹਿਮੀ ਵੈਰੋਵਾਲ ਪਿੰਡ ਕੀੜੀ ਸ਼ਾਹੀ ਵਿਖੇ ਇੱਕ ਦਲਿਤ ਵਿਅਕਤੀ ਦੀ ਸ਼ਕਾਇਤ ਦਾ ਨਿਪਟਾਰਾ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਉਸ ਸਥਾਨ ਦਾ ਆਪ ਜਾਇਜਾ ਵੀ ਲਿਆ ਜਿਸ ਕਾਰਨ ਦਿਲਬਾਗ ਸਿੰਘ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਜ ਕੁਮਾਰ ਹੰਸ ਨੇ ਦੱਸਿਆ ਕਿ ਦਿਲਬਾਗ ਸਿੰਘ ਵਲੋਂ ਪੰਜਾਬ ਰਾਜ ਅਨਸੂਚਿਤ ਜਾਤੀ ਦੇ ਚੇਅਰਮੈਨ ਮੈਡਮ ਤੇਜਿੰਦਰ ਕੌਰ ਨੂੰ ਇੱਕ ਸ਼ਕਾਇਤ ਭੇਜੀ ਸੀ ਕਿ ਉਸਦੀ ਜ਼ਮੀਨ ਵਿੱਚ ਪਿੰਡ ਦਾ ਗੰਦਾ ਪਾਣੀ ਪੈਣ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਜਿਸ ਦਾ ਨਿਪਟਾਰਾ ਕਰਨ ਲਈ ਚੇਅਰਮੈਨ ਮੈਡਮ ਵੱਲੋਂ ਤਿੰਨ ਮੈਬਰੀ ਕਮੇਟੀ ਬਣਾਈ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਦੇਸ਼ਾਂ ਤੋਂ ਬਾਅਦ ਉਹ ਆਪ ਇਸ ਥਾਂ ਤੇ ਜਾਇਜ਼ਾ ਲੈਣ ਲਈ ਪਹੁੰਚੇ। ਜਿਸ ਦਾ ਹੱਲ ਕਰਨ ਲਈ ਜਿਲਾ ਪ੍ਰਸ਼ਾਸ਼ਨ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੰਡ ਕੀੜੀ ਸ਼ਾਹੀ ਅਤੇ ਦਾਰਾਪੁਰ ਦੀਆਂ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੇ ਪਾਣੀ ਦਾ ਮਸਲਾ ਹੱਲ ਕਰਨਗੀਆਂ ਤਾਂ ਜੋ ਦਰਖਾਸ਼ਤ ਕਰਤਾ ਦੀ ਜ਼ਮੀਨ ਵਿੱਚ ਗੰਦਾ ਪਾਣੀ ਜਾਣ ਕਾਰਨ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ।
ਗ੍ਰਹਿ ਵਿਭਾਗ ਨੂੰ ਭੇਜੀ ਗਈ ਹੈ ਚਿੱਠੀ
ਇਸ ਦੌਰਾਨ ਉਨ੍ਹਾਂ ਨੇ ਨੌਦੀਪ ਕੌਰ ਦੇ ਮਾਮਲੇ ’ਤੇ ਕਿਹਾ ਕਿ ਕਮਿਸ਼ਨ ਵੱਲੋਂ ਗ੍ਰਹਿ ਵਿਭਾਗ ਨੂੰ ਚਿੱਠੀ ਭੇਜੀ ਗਈ ਹੈ ਜਿਸ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ ਹੈ। ਗ੍ਰਹਿ ਵਿਭਾਗ ਵੱਲੋਂ ਜਵਾਬ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਸ਼ੇ ਦੇ ਵਧਦੇ ਮਾਮਲਿਆਂ 'ਤੇ ਹਾਈ ਕੋਰਟ ਨੇ ਚਿੰਤਾ ਕੀਤੀ ਜ਼ਾਹਰ