ETV Bharat / state

ਪਿੰਡ ਸਰਾਏਂ ਵਲਟੋਹਾ ਵਿਖੇ ਜਾਂਦੇ ਰੇਲਵੇ ਬ੍ਰਿਜ ਥੱਲੇ ਖੜ੍ਹਾ 30 ਤੋਂ 35 ਫੁੱਟ ਪਾਣੀ

ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਰਾਏਂ ਵਲਟੋਹਾ ਦੇ ਰਸਤੇ ਵਿੱਚ ਪੈਂਦੇ ਅੰਡਰਬ੍ਰਿਜ ਵਿੱਚ 30 ਤੋਂ 35 ਫੁੱਟ ਪਾਣੀ ਭਰ ਚੁੱਕਾ ਹੈ। ਇਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸਿਬਤ
ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸਿਬਤ
author img

By

Published : Jul 23, 2022, 11:50 AM IST

ਤਰਨਤਾਰਨ: ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਿਕਾਸ ਨੂੰ ਲੈਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਲਗਾਤਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਕਿਉਂਕਿ ਮੀਂਹ ਦੇ ਮੌਸਮ ਵਿੱਚ ਪੰਜਾਬ (Punjab in rainy season) ਦੇ ਹਰ ਪਿੰਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੀ ਇੱਕ ਉਦਾਹਰਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਰਾਏਂ ਵਲਟੋਹਾ (Village Saraen Valtoha under Vidhan Sabha Constituency Khemkaran) ਤੋਂ ਸਾਹਮਣੇ ਆਈ ਹੈ।

ਦਰਅਸਲ ਇੱਥੇ ਰੇਲ ਪਟੜੀ ਦੇ ਥੱਲੇ ਬਣਿਆ ਅੰਡਰ ਬਰਿੱਜ ਜਿਸ ਵਿੱਚ ਹਰ ਰੋਜ਼ ਸੈਂਕੜੇ ਵਾਹਨ ਅਤੇ ਲੋਕ ਆਪਣਾ ਪਸ਼ੂਆਂ ਦਾ ਚਾਰਾ ਲੈਣ ਲਈ ਲੰਘਦੇ ਹਨ, ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਇਸ ਅੰਡਰਬ੍ਰਿਜ ਵਿੱਚ 30 ਤੋਂ 35 ਫੁੱਟ ਪਾਣੀ ਭਰ ਚੁੱਕਾ ਹੈ। ਇਸ ਉਪਰੰਤ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਅਤੇ ਸੈਂਟਰ ਗੌਰਮਿੰਟ (Punjab Government and Central Govt) ਨੇ ਇਹ ਅੰਡਰਬ੍ਰਿੱਜ ਲੋਕਾਂ ਦੀ ਸਹੂਲਤ ਲਈ ਬਣਾਇਆ ਸੀ, ਪਰ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਅੱਜ ਇਹ ਅੰਡਰਬ੍ਰਿਜ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜ਼ਾਏ ਲੋਕਾਂ ਲਈ ਮੁਸ਼ਕਲ ਬਣਿਆ ਹੋਇਆ ਹੈ।

ਮੀਂਹ ਦਾ ਪਾਣੀ ਲੋਕਾਂ ਲਈ ਬਣਿਆ ਮੁਸਿਬਤ

ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਸ਼ੂ ਚਾਰੇ ਤੋਂ ਬਿਨ੍ਹਾਂ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਸਕੂਲ ਨਹੀਂ ਜਾ ਪਾ ਰਹੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ, ਜੋ ਇਸ ਪਾਣੀ ਕਰਕੇ ਆਪਣੇ ਕੰਮਾਂ ਕਾਰਾਂ ‘ਤੇ ਨਹੀਂ ਜਾ ਪਾ ਰਹੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Punjab Government) ਤੋਂ ਮੰਗ ਕੀਤੀ ਹੈ, ਕਿ ਜਲਦ ਤੋਂ ਜਲਦ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ: 16 ਸਾਲ ਬਾਅਦ ਸਕੂਲ 'ਚ ਅਧਿਆਪਕਾਂ ਦੀ ਘਾਟ ਹੋਈ ਪੂਰੀ, ਪਿੰਡ ਵਾਸੀਆਂ ਨੇ ਵੰਡੇ ਲੱਡੂ

ETV Bharat Logo

Copyright © 2024 Ushodaya Enterprises Pvt. Ltd., All Rights Reserved.