ਤਰਨਤਾਰਨ : ਇਥੋਂ ਦੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਬੀਤੇ ਦਿਨੀਂ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਧੜਿਆ ਵਿੱਚ ਲੜਾਈ ਹੋਈ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਖ਼ਤਾਰ ਸਿੰਘ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਉਕਤ ਮਾਮਲਾ ਸਿਆਸੀ ਬਣ ਕੇ ਸਾਹਮਣੇ ਆ ਰਿਹਾ ਹੈ।
ਦੋਵੇਂ ਧਿਰਾਂ ਦੇ ਆਗੂ ਅੱਜ ਡੀਸੀ ਦਫ਼ਤਰ ਵਿਖੇ ਇਨਸਾਫ਼ ਲਈ ਮੰਗ-ਪੱਤਰ ਦੇਣ ਆਇਆਂ ਸਨ। ਜਿਸ ਦੌਰਾਨ ਦੋਵੇਂ ਧਿਰਾਂ ਆਪਸ ਵਿੱਚ ਗੁੱਛਮ-ਗੁੱਛੀ ਹੋ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਸੋਨੂੰ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਚੀਮਾ ਕਲਾਂ ਦੇ ਇੱਕ ਬੱਚੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਪੁਲਿਸ ਨੂੰ ਕੀਤੀ ਗਈ ਸੀ। ਪੁਲਿਸ ਵੱਲੋਂ ਬੇਸ਼ੱਕ ਮਾਮਲਾ ਦਰਜ ਕਰ ਲਿਆ ਗਿਆ ਸੀ।
ਚੀਮਾ ਨੇ ਕਿਹਾ ਕਿ ਹਰਭਿੰਦਰ ਕੌਰ ਉਸਮਾਂ ਜੋ ਕਿ ਹਾਈਕੋਰਟ ਵੱਲੋਂ ਮਿਲੀ ਪੁਲਿਸ ਸੁਰੱਖਿਆ ਨਾਲ ਲੋਕਾਂ ਨੂੰ ਬਲੈਕ ਕਰ ਰਹੀ ਹੈ ਅਤੇ ਪੁਲਿਸ ਸੁਰੱਖਿਆ ਨਾਲ ਲੋਕਾਂ ਨੂੰ ਲਗਾਤਾਰ ਡਰਾ ਧਮਕਾ ਕੇ ਗੁਮਰਾਹ ਕੀਤਾ ਜਾ ਰਿਹਾ ਹੈ।
ਉਧਰ ਬੀਬੀ ਹਰਭਿੰਦਰ ਕੌਰ ਉਸਮਾਂ ਨੇ ਕਿਹਾ ਕਿ ਕਾਂਗਰਸੀ ਆਗੂ ਸੋਨੂੰ ਚੀਮਾ ਵੱਲੋਂ ਸੱਤਾ ਦੇ ਨਸ਼ੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਅੱਜ ਹੀ ਉਹ ਐੱਸਐੱਸਪੀ ਦਫ਼ਤਰ ਸ਼ਿਕਾਇਤ ਦਰਜ ਕਰਵਾਉਣ ਆਏ ਸਨ ਅਤੇ ਸੋਨੂੰ ਚੀਮਾ ਦੇ ਬੰਦਿਆਂ ਵੱਲੋਂ ਗੁੰਡਾਗਰਦੀ ਕਰਦਿਆਂ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਸਾਨੂੰ ਹੀ ਧੱਕੇ ਮਾਰ ਕੇ ਦਫ਼ਤਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਹਰਭਿੰਦਰ ਕੌਰ ਉਸਮਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਕਾਂਗਰਸੀ ਆਗੂਆਂ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਦਲਿਤ ਸਮਾਜ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਹਿੰਦਰਪਾਲ ਕਤਲ ਮਾਮਲਾ: ਕੈਪਟਨ ਨੇ ਜਾਂਚ ਲਈ ਪੰਜ ਮੈਂਬਰੀ SIT ਦਾ ਕੀਤਾ ਗਠਨ
ਤਕਰਾਰ ਨੂੰ ਦੇਖਦਿਆ ਤਰਨਤਾਰਨ ਪੁਲਿਸ ਦੇ ਐਸ.ਪੀ. (ਡੀ) ਹਰਜੀਤ ਸਿੰਘ ਸਮੇਤ ਕਈ ਡੀਐੱਸਪੀ ਅਤੇ ਹੋਰ ਆਲਾ ਦਫ਼ਤਰ ਐੱਸਐੱਸਪੀ ਦਫ਼ਤਰ ਦੇ ਪੁਲਿਸ ਫੋਰਸ ਦੇ ਨਾਲ ਪਹੁੰਚੇ ਅਤੇ ਦੋਹਾਂ ਦੇ ਤਕਰਾਰ ਨੂੰ ਰੋਕਣ ਲਈ ਉਨ੍ਹਾਂ ਨੂੰ ਲਾਠੀਚਾਰਜ ਵੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮਾਮਲਾ ਥੋੜਾ ਗੰਭੀਰ ਜ਼ਰੂਰ ਹੋ ਗਿਆ ਸੀ, ਪਰ ਮੌਕੇ ਤੇ ਉਨ੍ਹਾਂ ਦੀ ਟੀਮ ਵੱਲੋਂ ਪਹੁੰਚ ਕੇ ਕਾਬੂ ਪਾ ਲਿਆ ਗਿਆ ਹੈ। ਬਾਕੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।