ਤਰਨਤਾਰਨ:ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਧੁੰਨ ਵੱਲੋਂ ਪਿੰਡ ਡੱਲ ਵਿੱਚ ਆਪ ਵਰਕਰਾਂ ਤੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆ ਕੇਜਰੀਵਾਲ ਦੀ ਸਰਕਾਰ ਬਣਾਉਣ ਦੀ ਸਮੂਹ ਸੰਗਤਾਂ ਨੂੰ ਅਪੀਲ ਕੀਤੀ। ਇਹ ਮੀਟਿੰਗ ਪਿੰਡ ਡੱਲ ਦੇ ਸਾਬਕਾ ਫੌਜੀ ਲਖਵਿੰਦਰ ਸਿੰਘ ਡੱਲ ਦੇ ਗ੍ਰਹਿ ਵਿਖੇ ਹੋਈ ।ਜਿਸ ਵਿੱਚ ਪਿੰਡ ਵਾਸੀਆਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੀਟਿੰਗ ਦੌਰਾਨ ਆਪ ਆਗੂਆਂ ਨੇ ਜੰਮ ਕੇ ਸੂਬਾ ਸਰਕਾਰ ਤੇ ਅਕਾਲੀ ਦਲ ਜੰਮਕੇ ਨਿਸ਼ਾਨੇ ਸਾਧੇ ਗਏ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਸਮੇਂ ਸੂਬੇ ਦਾ ਕੋਈ ਵਿਕਾਸ ਨਹੀਂ ਹੋਇਆ ਜਿਸ ਕਰਕੇ ਲੋਕਾਂ ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਲੋਕ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਤਾਂ ਕਿ ਆਉਣ ਵਾਲੀਆਂ ਚੋਣਾਂ ਚ ਪਾਰਟੀ ਨੂੰ ਜਿੱਤ ਦਿਵਾਈ ਜਾ ਸਕੇ।
ਇਸ ਮੌਕੇ ਗੁਰਵੇਲ ਸਿੰਘ, ਨਿਰਵੈਲ ਸਿੰਘ, ਗੁਰਬੀਰ ਸਿੰਘ ,ਗੁਰਸੇਵਕ ਸਿੰਘ, ਅਨਮੋਲਪ੍ਰੀਤ ਸਿੰਘ ,ਗੁਰਲਾਲ ਸਿੰਘ, ਸਰਬਜੀਤ ਸ਼ਰਮਾ , ਸਰਵਣ ਸਿੰਘ, ਪ੍ਰਤਾਪ ਸਿੰਘ ,ਡਾ ਸਾਬ ਸਿੰਘ ਸਿੱਧੂ, ਡਾ ਰਣਜੀਤ ਸਿੰਘ, ਦਿਲਬਾਗ ਸਿੰਘ, ਅਰਜਨ ਸਿੰਘ, ਸ਼ਾਲਾ ਸਿੰਘ, ਫੌਜੀ ਜਰਨੈਲ ਸਿੰਘ , ਹਰਜਿੰਦਰ ਸਿੰਘ, ਬਾਜ ਸਿੰਘ ਵੀਰਮ ,ਸੁਖਵੰਤ ਸਿੰਘ ਵੀਰਮ, ਜਸਵਿੰਦਰ ਸਿੰਘ ਚੂੰਘ, ਹਰਜਿੰਦਰ ਸਿੰਘ ਬੁਰਜ , ਭਗਵੰਤ ਸਿੰਘ ਸਾਬਕਾ ਚੇਅਰਮੈਨ, ਦਿਲਬਾਗ ਸਿੰਘ ਕੰਬੋਕੇ ,ਨਵੀ ਖਾਲੜਾ ,ਹੀਰਾ ਸਿੰਘ ,ਰਾਜੂ,ਜਗਮੀਤ ਸਿੰਘ ਨਾਰਲਾ ਪਰਮਜੀਤ ਸਿੰਘ ਮਿਸਤਰੀ ਡੱਲ, ਜੈਮਲ ਸਿੰਘ ਅਤੇ ਹੋਰ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ ।
ਇਹ ਵੀ ਪੜੋ:ਬਜ਼ਾਰ 'ਚ ਗੁੰਡਾਗਰਦੀ ਕਰਨ ਵਾਲੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ