ਚੰਡੀਗੜ੍ਹ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਉਰਫ਼ ਗਿੱਲ ਵੱਲੋਂ ਚਿੱਠੀ ਲਿਖ ਕੇ ਪੰਜਾਬ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਈਟੀਵੀ ਨਾਲ ਖਾਸ ਗੱਲਬਾਤ ਦੌਰਾਨ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ 25 ਤੋਂ ਵੱਧ ਵੱਖ-ਵੱਖ ਸੂਬਿਆਂ ਦੇ ਸੰਸਦ ਮੈਂਬਰਾਂ ਨੇ ਚਿੱਠੀ ਉੱਤੇ ਹਸਤਾਖ਼ਰ ਕੀਤੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ ਕਿ ਕਿਸ ਤਰ੍ਹਾਂ 1947 ਦੇ ਗ਼ਦਰ ਵਿੱਚ ਪੰਜਾਬ ਦੇ ਲੱਖਾਂ ਲੋਕਾਂ ਨੇ ਆਪਣੀ ਜਾਨਾਂ ਗੁਆਈਆਂ ਅਤੇ ਬੇਘਰ ਹੋਏ। ਫ਼ਿਰ 1984 ਵਿੱਚ ਅੱਤਵਾਦ ਦਾ ਸਾਹਮਣਾ ਕੀਤਾ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਦੇ ਲਈ ਕਿਵੇਂ ਹਰੀ ਕ੍ਰਾਂਤੀ ਨਾਲ ਪੰਜਾਬ ਦੇ ਮਿਹਨਤੀ ਕਿਸਾਨ ਅੱਜ ਆਪ ਭੁੱਖਾ ਮਰ ਰਹੇ ਹਨ।
ਕੈਪਟਨ ਦੀ ਰਿਹਾਇਸ਼ ਨੇੜੇ ਪੈਂਦੇ ਪਿੰਡ ਨਯਾਗਾਓਂ 'ਚ ਪ੍ਰਸ਼ਾਸਨ ਦੀ ਅਣਗਹਿਲੀ
ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਸੂਬੇ ਦੀ ਖ਼ਰਾਬ ਵਿੱਤੀ ਹਾਲਤ ਲਈ ਜ਼ਿੰਮੇਵਾਰ ਸਿਰਫ਼ ਅਕਾਲੀ ਦਲ ਹੈ ਜਿਨ੍ਹਾਂ ਨੇ ਸੂਬੇ ਉੱਪਰ ਕਰੋੜਾਂ ਦਾ ਕਰਜ਼ਾ ਚੜ੍ਹਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਜਟ 2020 ਤੋਂ ਪਹਿਲਾਂ ਬੈਠਕਾਂ ਦੌਰਾਨ ਇਹ ਚਿੱਠੀ ਲਿਖਣ ਦਾ ਸੁਝਾਅ ਆਇਆ।
ਪ੍ਰਾਈਵੇਟ ਥਰਮਲ ਪਲਾਂਟ ਤੋਂ ਲਗਾਤਾਰ ਹੁੰਦੇ ਘਾਟੇ ਉੱਪਰ ਬੋਲਦਿਆਂ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਲੋਕਾਂ ਦੇ ਫ਼ਾਇਦੇ ਲਈ ਜੋ ਵੀ ਸਰਕਾਰ ਕਰ ਸਕਦੀ ਹੈ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਹਨ, ਪਰ ਜਸਵੀਰ ਸਿੰਘ ਡਿੰਪਾ ਗੱਲਾਂ ਦੇ ਵਿੱਚ ਇਸ਼ਾਰਾ ਜ਼ਰੂਰ ਇਹ ਕਰ ਗਏ ਕਿ ਸਰਕਾਰ ਥਰਮਲ ਪਲਾਂਟ ਬੰਦ ਕਰਨ ਦੀ ਬਜਾਏ ਜੋ ਫਾਲਤੂ ਦੇ ਪੈਸੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਹਨ, ਉਹਨਾਂ ਨੂੰ ਨਾ ਦੇਣ ਬਾਰੇ ਇਕਰਾਰਨਾਮਾ ਦੁਬਾਰਾ ਕਰ ਸਕਦੀ ਹੈ।