ਨਵੀਂ ਦਿੱਲੀ: ਪਾਕਿਸਤਾਨ ਨੇ ਇਸ ਹਫ਼ਤੇ ਸ੍ਰੀਲੰਕਾਂ ਦੇ ਨਾਲ ਕ੍ਰਿਕਟ ਸੀਰਿਜ਼ ਖੇਡਣੀ ਹੈ। ਸ੍ਰੀਲੰਕਾਂ ਦੀ ਟੀਮ ਦੇ 10 ਖਿਡਾਰੀਆਂ ਨੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ। ਕੀ ਕਿਸੇ ਹੋਰ ਦੇਸ਼ ਦੀ ਟੀਮ ਪਾਕਿਸਤਾਨ ਦਾ ਦੌਰਾ ਕਰੇਗੀ, ਕੀ ਭਾਰਤ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਦੇ ਦੌਰੇ 'ਤੇ ਜਾ ਸਕਦਾ ਹੈ?
ਕਮੇਟੀ ਆਫ਼ ਐਡਮਿਨੀਸਟ੍ਰੇਟਰ (coa) ਦੇ ਚੀਫ਼ ਵਿਨੋਦ ਰਾਏ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਖੇਡਣ 'ਚ ਕੋਈ ਇਤਰਾਜ਼ ਨਹੀ ਹੈ, ਪਰ ਖੇਡਣ ਵਾਲੀ ਥਾਂ ਨਿਰਪੱਖ ਹੋਣੀ ਚਾਹੀਦੀ ਹੈ। BCCI ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਹੁਕਮਾਂ ਦੇ ਚਲਦਿਆਂ ਹੀ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ।
ਇਹ ਵੀ ਪੜ੍ਹੋਂ: Ind vs SA : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਲੜੀ ਕੀਤੀ ਡਰਾਅ
ਦੱਸਣਯੋਗ ਹੈ ਕਿ ਭਾਰਤ ਨੇ 15 ਸਾਲਾਂ ਬਾਅਦ ਸਾਲ 2004 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਸ ਵਕਤ ਟੀਮ ਦੀ ਕਮਾਂਡ ਸੌਰਵ ਗਾਂਗੁਲੀ ਦੇ ਹੱਥ 'ਚ ਸੀ । ਉਸ ਤੋਂ ਬਾਅਦ 2005-06 'ਚ ਰਾਹੁਲ ਦ੍ਰਵਿੜ ਦੀ ਕਪਤਾਨੀ ਵਿੱਚ ਗਏ ਸੀ, ਫ਼ਿਰ ਪਾਕਿਸਤਾਨੀ ਟੀਮ 1999 ਦੇ ਵਿੱਚ ਭਾਰਤ ਆਈ ਸੀ। ਉਸ ਤੋਂ ਬਾਅਦ 2004-05 ਤੇ 2007-08 ਵਿੱਚ ਵੀ ਪਾਕਿ ਟੀਮ ਭਾਰਤ ਆਈ, ਫ਼ਿਰ ਆਖ਼ਰੀ ਵਾਰ ਵਨਡੇਅ ਅਤੇ ਟੀ-20 ਸੀਰੀਜ਼ ਦੇ ਵਾਸਤੇ 2012-13 ਵਿੱਚ ਭਾਰਤ ਦੇ ਦੌਰੇ 'ਤੇ ਪਾਕਿਸਤਾਨ ਟੀਮ ਆਈ ਸੀ।
ਜ਼ਿਕਰਯੋਗ ਹੈ ਕਿ ਫ਼ਰਵਰੀ 'ਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀਆਂ ਕਈ ਨਾਮੀ ਹਸਤੀਆਂ ਅਤੇ ਕ੍ਰਿਕਟ ਫੈਨਸ ਨੇ ਕਿਹਾ ਸੀ ਕਿ ਵਰਲਡ ਕੱਪ 'ਚ ਭਾਰਤ ਨੂੰ ਪਾਕਿਸਤਾਨ ਦੇ ਖ਼ਿਲਾਫ਼ ਮੈਚ ਨਹੀਂ ਖੇਡਣਾ ਚਾਹੀਦਾ, ਪਰ ਦੋਵਾਂ ਟੀਮਾਂ ਦੇ ਵਿਚਕਾਰ ਮੈਂਚ ਹੋਇਆ ਸੀ, ਤੇ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ।