ਸ੍ਰੀ ਮੁਕਤਸਰ ਸਾਹਿਬ: ਅਕਸਰ ਹੀ ਕਿਹਾ ਜਾਂਦਾ ਹੈ,ਕਿ ਸ਼ੌਕ ਤੇ ਕਲਾਂ ਦਾ ਕੋਈ ਮੁੱਲ ਨਹੀ ਹੁੰਦਾ,ਅਜਿਹੀ ਕਲਾਂ ਦੀ ਮਾਲਕ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ 'ਚ ਇੱਕ ਗਰੀਬ ਪਰਿਵਾਰ ਦੀ ਧੀ ਹਰਸਿਮਰਨ ਕੌਰ ਜੋ ਕਿ ਆਪਣੇ ਹੱਥ ਨਾਲ ਚਿੱਤਰਕਾਰੀ ਕਰਦੀ ਹੈ।
ਇਹ ਈ.ਟੀ.ਵੀ ਭਾਰਤ ਦੇ ਪੱਤਰਕਾਰ ਰਾਜਦੀਪ ਸਿੰਘ ਭੁੱਲਰ ਨਾਲ ਗੱਲਬਾਤ ਕਰਦੇ ਹੋਏ, ਹਰਸਿਮਰਨ ਨੇ ਦੱਸਿਆ ਕਿ ਉਸ ਨੂੰ ਇਹ ਸ਼ੌਂਕ ਲੋਕਡਾਊਨ ਵਿੱਚ ਪਿਆ ਅਤੇ ਉਸ ਨੇ ਇਹ ਕਲਾਂ ਯੂ ਟਿਊਬ ਚੈਨਲ ਉੱਪਰੋਂ ਸਿੱਖੀ ਹੈ, ਉਸ ਨੇ ਦੱਸਿਆ ਕਿ ਉਸ ਅੱਗੇ ਕੋਈ ਵੀ ਫੋਟੋ ਰੱਖ ਦਿਉ, ਉਹ ਬਿਲਕੁਲ ਫ਼ੋਟੋ ਨਾਲ ਮਿਲਦੀ ਤਸਵੀਰ ਬਣਾ ਦੇਵੇਗੀ, ਹਰਸਿਮਰਨ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਉਸ ਦੇ ਮਾਤਾ ਪਿਤਾ ਵੱਲੋਂ ਇਹ ਕੰਮ ਕਰਨ ਤੋਂ ਰੋਕਿਆ ਜਾਂਦਾ ਸੀ ਕਿਹਾ ਜਾਂਦਾ ਸੀ, ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ।
ਇਹ ਵੀ ਪੜ੍ਹੋ:- ਜਦੋਂ ਲਾੜਾ ਕਿਸ਼ਤੀ ਦੀ ਡੋਲੀ 'ਚ ਲਿਆਇਆ ਲਾੜੀ ਨੂੰ