ਸ੍ਰੀ ਮੁਕਤਸਰ ਸਾਹਿਬ: ਪਿੰਡ ਤਖਤਮਲਾਣਾ ਦੇ ਲੋਕ ਸੇਮ ਦੀ ਮਾਰ ਕਾਰਨ ਆਪਣੀ ਫ਼ਸਲ ਨੂੰ ਤਰਸ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ 1972 ਤੋਂ ਸਾਡੇ ਪਿੰਡ ਸੇਮ ਦੀ ਮਾਰ ਲਗਾਤਾਰ ਚੱਲ ਰਹੀ ਹੈ ਨਾ ਹੀ ਕਦੇ ਸਾਡੇ ਪਿੰਡ ਕੋਈ ਕੋਈ ਫਸਲ ਹੁੰਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤਕ ਕਿਸੇ ਵੀ ਸਿਆਸੀ ਆਗੂ ਨੇ ਸਾਡੀ ਬਾਂਹ ਨਹੀਂ ਫੜੀ ਅਤੇ ਵੋਟਾਂ ਵੇਲੇ ਸਾਡੇ ਤੋਂ ਵੋਟਾਂ ਲੈਣ ਅਤੇ ਬਾਅਦ ਵਿਚ ਸਾਡੀ ਬਾਤ ਨੀ ਪੁੱਛਦੇ।
ਕਿਸਾਨ ਨੇ ਕਿਹਾ ਹੈ ਕਿ ਸਾਡੇ ਮੁਕਤਸਰ ਜ਼ਿਲ੍ਹੇ ਨੇ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal)ਨੂੰ ਮੁੱਖ ਮੰਤਰੀ ਬਣਾਇਆ ਪਰ ਸਾਡੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਕੀਤਾ ਅੱਗੇ ਸਾਨੂੰ ਬੈਂਕਾਂ ਵਾਲਿਆਂ ਤੋਂ ਥੋੜ੍ਹਾ ਬਹੁਤ ਲੋਨ ਮਿਲ ਜਾਂਦਾ ਸੀ ਹੁਣ ਬੈਂਕਾਂ ਵਾਲੇ ਵੀ ਸਾਨੂੰ ਲੋਨ ਦੇਣਾ ਬੰਦ ਕਰ ਗਏ ਹਨ।
ਕਿਸਾਨਾਂ ਨੇ ਸਰਕਾਰ (Government) ਤੋਂ ਸਾਡੀ ਮੰਗ ਹੈ ਕਿ ਸਾਡੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਸਾਨੂੰ ਸੇਮ ਦੀ ਮਾਰ ਤੋਂ ਬਚਾਇਆ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਸੇਮ ਕਾਰਨ ਕੋਈ ਫਸਲ ਨਹੀਂ ਹੁੰਦੀ ਅਤੇ ਸਾਡੇ ਘਰਾਂ ਦਾ ਗੁਜ਼ਾਰਾ ਚੱਲਣ ਬਹੁਤ ਮੁਸ਼ਕਿਲ ਹੋ ਗਈ ਹੈ।
ਇਹ ਵੀ ਪੜੋ:ਲੋਕਾਂ ਦੀ ਅਣਗਹਿਲੀ ਦੇ ਸਕਦੀ ਹੈ ਤੀਜੀ ਲਹਿਰ ਨੂੰ ਸੱਦਾ:ਡਾ ਰਮਣੀਕ ਬੇਦੀ