ਸ੍ਰੀ ਮੁਕਤਸਰ ਸਾਹਿਬ: ਪਿੰਡ ਭੁੱਟੀਵਾਲਾ ਅਤੇ ਨੇੜਲੇ ਪਿੰਡਾਂ ਦੇ ਕਿਸਾਨ ਆਗੂਆਂ ਨੇ ਕੋਰੋਨਾ ਸੈਂਪਲ ਜਾਂਚ ਕਰਨ ਆਈਆਂ ਟੀਮਾਂ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਨੇ ਇਹ ਕਹਿ ਕੇ ਜਾਂਚ ਕਰਵਾਉਣ ਤੋਂ ਇਨਕਾਰ ਕੀਤਾ ਕਿ ਇਹ ਟੈਸਟਿੰਗ ਗਲਤ ਹੈ।
ਮੌਕੇ 'ਤੇ ਹਾਜ਼ਰੀਨਾਂ ਨੇ ਲਿਖਤੀ ਫ਼ੈਸਲਾ ਕੀਤਾ ਕਿ ਜੇ ਕਿਸੇ ਵਿਅਕਤੀ 'ਚ ਲੱਛਣ ਹੋਣਗੇ ਤਾਂ ਉਹ ਟੈਸਟ ਕਰਵਾਉਣ ਦਾ ਖ਼ੁਦ ਜਿੰਮੇਵਾਰ ਹੋਵੇਗਾ। ਜਦੋਂ ਕਿ ਪਿੰਡ ਵਾਸੀ ਪਾਲ ਸਿੰਘ ਨੇ ਕੋਰੋਨਾ ਟੈਸਟਿੰਗ ਦਾ ਸਮੱਰਥਨ ਕਰਦਿਆਂ ਆਖਿਆ ਕਿ ਇਹ ਟੈਸਟਿੰਗ, ਸਰਕਾਰ ਦਾ ਲੋਕ-ਪੱਖੀ ਫ਼ੈਸਲਾ ਹੈ।

ਇਸ ਦੇ ਨਾਲ ਹੀ ਪ੍ਰਸ਼ਾਸ਼ਨ ਅਤੇ ਪਿੰਡ ਵਾਸੀਆਂ 'ਚ ਸਹਿਮਤੀ ਬਣ ਗਈ ਕਿ ਜਿਹੜੇ ਲੋਕ ਸਵੈ ਇੱਛਾ ਨਾਲ ਟੈਸਟਿੰਗ ਕਰਵਾਉਣਾ ਚਾਹੁੰਦੇ ਹਨ, ਉਹ ਕਰਵਾ ਸਕਦੇ ਹਨ। ਪਰ ਟੈਸਟਿੰਗ ਵਾਸਤੇ ਕਿਸੇ ਨੂੰ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਵਪਾਰਿਕ ਘਰਾਣਿਆਂ, ਉਦਯੋਗਾਂ, ਸ਼ਰਾਬ ਵਪਾਰੀਆਂ ਅਤੇ ਬੱਸਾਂ ਨੂੰ ਛੋਟ ਦੇ ਫ਼ੈਸਲੇ ਨੇ ਲੋਕਾਂ ਅੰਦਰ ਦੁਬਿਧਾ ਖੜ੍ਹੀ ਕੀਤੀ ਹੈ ਕਿ ਇਹ ਕੋਰੋਨਾ ਵਾਇਰਸ ਅਸਲੀ ਹੈ ਜਾਂ ਸਿਰਫ਼ ਸਿਆਸੀ ਚਾਲ। ਕਿਉਂਕਿ ਆਮ ਦੁਕਾਨਦਾਰ, ਰੇਹੜੀ ਚਾਲਕ, ਆਟੋ-ਰਿਕਸ਼ਿਆਂ ਸਮੇਤ ਜਨਤਕ ਇਕੱਠਾਂ ਆਦਿ 'ਤੇ ਪਬੰਦੀ ਹੈ, ਪਰ ਇਸ ਤੋਂ ਉਲਟ ਸਰਮਾਏਦਾਰ ਘਰਾਣਿਆਂ ਵਾਸਤੇ ਕੋਈ ਪਬੰਦੀ ਨਾ ਹੋਣ ਦੇ ਸਰਕਾਰੀ ਅਦੇਸ਼ ਕਾਰਨ ਆਮ ਲੋਕਾਂ 'ਚੋਂ ਵਾਇਰਸ ਦਾ ਡਰ ਖ਼ਤਮ ਹੋ ਚੁੱਕਿਆ ਹੈ। ਇਸ ਕਾਰਨ ਆਮ ਲੋਕ ਇਸ ਦੀ ਟੈਸਟਿੰਗ ਤੋਂ ਪਾਸਾ ਵੱਟ ਰਹੇ ਹਨ।