ਸ਼੍ਰੀ ਮੁਕਤਸਰ ਸਾਹਿਬ: ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ੍ਰੀ ਮੁਕਤਸਰ ਸਾਹਿਬ ਨੇ ਬਲੈਕ ਫੰਗਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕ ਫੰਗਸ ਕੋਰੋਨਾ ਜਾਂ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਵਿੱਚ (ਲੱਗਭਗ 46 ਹਫ਼ਤੇ ਬਾਅਦ ਵਿੱਚ) ਖਾਸਕਰ ਜਿਨਾਂ ਨੂੰ ਵਿਗੜੀ ਹੋਈ ਸ਼ੂਗਰ ਹੋਵੇ ਅਤੇ ਕਈ ਦਿਨਾਂ ਤੋਂ ਸਟੀਰਾਡ/ਆਕਸੀਜਨ ’ਤੇ ਰਿਹਾ ਹੋਵੇ ਨੂੰ ਹੋਣ ਦੀ ਸੰਭਾਵਨਾ ਹੁੰਦੀ ਹੈ। ਬਲੈਕ ਫੰਗਸ ਨੱਕ ਰਾਹੀਂ ਫੈਲਦੀ ਹੈ ਅਤੇ ਜਿਆਦਤਰ ਫੰਗਸ ਸਾਹ ਲੈਣ ਨਾਲ ਵਾਤਾਵਰਣ ਵਿੱਚੋਂ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ। ਸਰੀਰ ਵਿੱਚ ਕਿਸੇ ਤਰਾਂ ਦਾ ਜਖ਼ਮ ਜਾਂ ਜਲਨ ਹੋਵੇ ਤਾਂ ਇਹ ਲਾਗ ਸਰੀਰ ਵਿੱਚ ਫੈਲ ਸਕਦੀ ਹੈ। ਇਹ ਲਾਗ ਜਿਆਦਾਤਰ ਨੱਕ ਅਤੇ ਅੱਖ ਦੇ ਆਲੇ ਦੁਆਲੇ ਜਿਆਦਾ ਅਸਰ ਕਰਦੀ ਹੈ। ਜੇਕਰ ਸਮੇਂ ਸਿਰ ਪਤਾ ਨਾ ਚਲੇ ਤਾਂ ਅੱਖ ਦੀ ਰੋਸ਼ਨੀ ਜਾ ਸਕਦੀ ਹੈ। ਇਹ ਬਿਮਾਰੀ ਜਿਆਦਾਤਰ ਕੋਰੋਨਾ ਮਰੀਜ਼ਾਂ, ਸ਼ੂਗਰ ਦੇ ਮਰੀਜ਼ਾਂ, ਏਡਜ਼ ਜਾਂ ਕੈਂਸਰ ਦੇ ਮਰੀਜ਼ਾਂ, ਕੁਪੋਸ਼ਨ ਜਾਂ ਬਿਮਾਰੀ ਨਾਲ ਲੜਨ ਦੀ ਤਾਕਤ ਘੱਟ ਹੋਣਾ, ਜਿਆਦਾਤਰ ਸਟੀਰਾਇਡ ਦੀ ਵਰਤੋਂ ਕਰਨੀ, ਜਿਨਾਂ ਕੇਸਾਂ ਵਿੱਚ ਸ਼ੂਗਰ ਕੰਟਰੋਲ ਨਾ ਹੁੰਦਾ ਹੋਵੇ ਲੰਬੇ ਸਮੇਂ ਤੋਂ ਆਈਸੀਯੂ ਨਾਲ ਰਹਿਣ ਨਾਲ, ਕਿਡਨੀ ਦਾ ਲਿਵਰ ਟਰਾਂਸਪਲਾਂਟ ਕਰਵਾਉਣ ਤੋਂ ਬਾਅਦ ਇਹ ਬਿਮਾਰੀ ਹੋ ਸਕਦੀ ਹੈ।
ਪ੍ਰੰਤੂ ਕੋਰੋਨਾ ਦੇ ਮਰੀਜ਼ ਜੇਕਰ ਬਲੈਕ ਫੰਗਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਤਾਂ ਇਹ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਬਿਮਾਰੀ ਪ੍ਰਤੀ ਤੁਸੀਂ ਜਾਗਰੂਕ ਹੋ ਕੇ ਜਲਦੀ ਤੋਂ ਜਲਦੀ ਪਹਿਚਾਣ ਸਕਦੇ ਹੋ ਤੇ ਆਪਣੇ ਨੇੜਲੇ ਡਾਕਟਰ ਨਾਲ ਸੰਪਰਕ ਕਰ ਕੇ ਆਪਣਾ ਇਲਾਜ ਕਰਵਾ ਸਕਦੇ ਹੋ। ਉਨਾਂ ਦੱਸਿਆ ਕਿ ਕੋਵਿਡ 19 ਤੋਂ ਠੀਕ ਹੋਣ ਉਪਰੰਤ 46 ਹਫ਼ਤੇ ਤੱਕ ਇਨਾਂ ਕੁਝ ਖਾਸ ਲੱਛਣਾਂ ਤੇ ਨਜ਼ਰ ਰੱਖੋ, ਜਿਨਾਂ ’ਚ ਨੱਕ ਵਿੱਚ ਭਾਰੀਪਨ, ਨੱਕ ਵਿੱਚੋਂ ਬਦਬੂਦਾਰ ਜਾਂ ਕਾਲਾ ਖੂਨ ਭਰਿਆ ਮਾਦਾ ਨਿਕਲਣਾ, ਨੱਕ ਵਿੱਚੋਂ ਖੂਨ ਨਿਕਲਣਾ, ਨੱਕ ਵਿੱਚ ਸੋਜ਼, ਲਾਲੀ ਅੱਖ ਜਾਂ ਅੱਖ ਦੇ ਨੇੜੇ ਤੇੜੇ ਸੋਜ, ਦਰਦ, ਲਾਲਪਨ/ਕਾਲਾਪਨ, ਜਖ਼ਮ, ਅਚਾਨਕ ਦੇਖਣ ਵਿੱਚ ਸਮੱਸਿਆ ਜਾਂ ਅਚਾਨਕ ਦਿਖਣਾ ਬੰਦ ਹੋ ਜਾਣਾ, ਚੇਹਰੇ ਜਾਂ ਮੂੰਹ/ਤਾਲੂ/ਗੱਲਾਂ ਆਦਿ ਵਿੱਚ ਜਖ਼ਮ ਹੋਣੇ, ਚੇਹਰੇ, ਦੰਦਾਂ ਵਿੱਚ ਜਾਂ ਸਿਰ ਵਿੱਜ ਬਹੁਤ ਜਿਆਦਾ ਦਰਦ, ਸਿਰ ਫੱਟਣਾ, ਬੇਹੋਸ਼ੀ ਜਾਂ ਦੌਰੇ ਪੈਣੇ, ਜਾਂ ਬਹੁਤ ਤੇਜ਼ ਬੁਖਾਰ ਆਦਿ ਹੋ ਸਕਦੇ ਹਨ। ਉਕਤ ਕਿਸੇ ਵੀ ਤਰਾਂ ਦੇ ਲੱਛਣ ਹੋਣ ਤੇ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਦੀ ਸਲਾਹ ਲਓ ਅਤੇ ਇਲਾਜ ਕਰਵਾਓ। ਇਲਾਜ ਵਿੱਚ ਦੇਰੀ ਨਾ ਕਰੋ ਨਹੀਂ ਤਾਂ ਇਹ ਬਿਮਾਰੀ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ।
ਉਨਾਂ ਦੱਸਿਆ ਕਿ ਇਹ ਬਿਮਾਰੀ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਨਹੀਂ ਫੈਲਦੀ, ਇਸ ਲਈ ਕਿਸੇ ਰਿਸ਼ਤੇਦਾਰ/ਦੇਖਭਾਲ ਕਰਨ ਵਾਲੇ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਬਲੈਕ ਫੰਗਸ ਤੋਂ ਬਚਣ ਲਈ ਖੁਦ ਜਾਂ ਕਿਸੇ ਦੋਸਤ, ਰਿਸ਼ਤੇਦਾਰ ਦੇ ਕਹਿਣ ਤੇ ਸਟੀਰਾਡ ਸ਼ੁਰੂ ਨਾ ਕਰੋ, ਸਿਰਫ ਡਾਕਟਰ ਦੀ ਸਲਾਹ ਨਾਲ ਹੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ, ਕੋਰੋਨਾ ਤੋਂ ਠੀਕ ਹੋਏ ਹੋ ਤਾਂ ਸ਼ੂਗਰ ਨੂੰ ਕੰਟਰੋਲ ਰੱਖੋ, ਮਿੱਟੀ ਘੱਟੇ ਵਾਲੇ ਏਰੀਏ ਵਿੱਚ ਨਾ ਜਾਓ, ਹਰ ਰੋਜ਼ ਨਵਾਂ ਮਾਸਕ ਪਾਵੋ ਜਾਂ ਫਿਰ ਕੱਪੜੇ ਦੇ ਮਾਸਕ ਨੂੰ ਰੋਜ਼ ਧੋ ਕੇ ਧੁੱਪ ਵਿੱਚ ਚੰਗੀ ਤਰਾਂ ਸੁੱਕਾ ਕੇ ਹੀ ਵਰਤੋ। ਕੋਰੋਨਾ ਠੀਕ ਹੋਣ ਤੋਂ ਬਾਅਦ ਵੀ ਡਾਕਟਰ ਦੀ ਸਲਾਹ ਲੈਂਦੇ ਰਹੋ। ਉਨਾਂ ਸਮੂਹ ਸੰਸਥਾਵਾਂ ਨੂੰ ਹਦਾਇਤ ਕੀਤੀ ਕਿ ਰੋਜ਼ ਆਕਸੀਜਨ ਹਿਓਮੀਡਿਟੀਫਾਇਰ ਬੋਤਲ ਨੂੰ ਬਦਲੋ ਅਤੇ ਸ਼ੁੱਧ ਪਾਣੀ ਦੀ ਵਰਤੋਂ ਕਰੋ ਅਤੇ ਸਫਾਈ ਰੱਖੋ। ਸ਼ੁੱਧ ਪਾਣੀ ਦੀ ਵਰਤੋ ਕਰੋ