ਸ੍ਰੀ ਮੁਕਤਸਰ ਸਾਹਿਬ: ਪਿਛਲੇ ਕਾਈ ਸਾਲਾਂ ਤੋਂ ਚਲੇ ਆ ਰਹੀ ਗਿੱਦੜਬਾਹਾ ਲੰਬੀ ਰੋਡ 'ਤੇ ਪਿੰਡ ਚੰਨੂ ਦੇ ਬਾਇਓ ਮਾਸ ਪਾਵਰ ਪਲਾਂਟ 'ਚ ਕਰੀਬ 26 ਕਿਲ੍ਹਿਆਂ 'ਚ ਪਈਆਂ ਪਰਾਲੀ ਦੀਆਂ ਗਠਾਂ ਨੂੰ ਅੱਗ ਲੱਗ ਗਈ। ਜਿਸ ਦਾ ਪਤਾ ਲੱਗਣ 'ਤੇ ਨਜ਼ਦੀਕ ਗਿਦੜਬਾਹਾ ਤੋਂ ਫਾਇਰ ਬਗ੍ਰੇਡ ਦੀ ਗੱਡੀਆਂ ਮਗਵਾਈਆਂ ਗਈਆਂ, ਪਰ ਅੱਗ ਇੰਨੀ ਫੈਲ ਚੁੱਕੀ ਸੀ ਕਿ ਗਿੱਦੜਬਾਹਾ ਦੇ ਨਾਲ-ਨਾਲ ਮਲੋਟ, ਮੁਕਤਸਰ, ਬਠਿੰਡਾ, ਕੋਟਕਪੂਰਾ ਅਤੇ ਫਰੀਦਕੋਟ ਤੋ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਉਣ ਲਈ ਜਦੋ ਜਹਿਦ ਕੀਤੀ ਗਈ। ਇਸ ਹਾਦਸੇ 'ਚ ਅੱਗ ਇੰਨੀ ਭਿਆਨਕ ਫੈਲ ਚੁੱਕੀ ਸੀ ਕਿ ਆਸ ਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ।
ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਈ ਵਾਰ ਇਸ ਪਾਵਰ ਪਲਾਟ ਵਾਲਿਆਂ ਨੂੰ ਪਿੰਡ ਦੇ ਘਰਾਂ ਨਜ਼ਦੀਕ ਪਰਾਲੀ ਦੀਆ ਗੱਠਾਂ ਨਾ ਰੱਖਣ ਤੋਂ ਰੋਕਿਆ, ਪਰ ਉਨ੍ਹਾਂ ਵਲੋਂ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਕਿ ਹਰ ਸਾਲ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਗ ਕਰੀਬ 26 ਕਿਲ੍ਹਿਆਂ ਦੀ ਪਰਾਲੀ ਨੂੰ ਪੈ ਚੁੱਕੀ ਹੈ ਅਤੇ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕੇ ਪਲਾਂਟ ਦੇ ਧੂੰਏ ਅਤੇ ਗੰਦੀ ਬਦਬੂ ਕਾਰਨ ਉਨ੍ਹਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ।
ਇਸ ਸਬੰਧੀ ਅੱਗ 'ਤੇ ਕਾਬੂ ਪਾਉਣ ਆਏ ਗਿੱਦੜਬਾਹਾ ਤੋਂ ਫਾਇਰ ਅਫ਼ਸਰ ਦਾ ਕਹਿਣਾ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ, ਜਿਸ 'ਤੇ ਹਰਕਤ 'ਚ ਆਉਂਦਿਆਂ ਉਨ੍ਹਾਂ ਤੁਰੰਤ ਗੱਡੀਆਂ ਭੇਜ ਦਿੱਤੀਆਂ ਸੀ। ਉਨ੍ਹਾਂ ਦਾ ਕਹਿਣਾ ਕਿ ਅੱਗ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਮੁਸ਼ਕਿਲਾਂ ਜ਼ਰੂਰ ਆਈਆਂ ਪਰ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ।
ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਅੱਗ ਸਬੰਧੀ ਪਤਾ ਲੱਗਾ ਸੀ। ਉਨ੍ਹਾਂ ਦਾ ਕਹਿਣਾ ਕਿ ਅੱਗ ਜਿਆਦਾ ਹੋਣ ਕਾਰਨ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਅੱਗ 'ਚ ਜਾਨੀ ਨੁਕਸਾਨ ਤੋਂ ਬਚਾਅ ਹੈ।