ਸ੍ਰੀ ਮੁਕਤਸਰ ਸਾਹਿਬ: ਕੌਮਾਂਤਰੀ ਯੋਗ ਦਿਵਸ ਮੌਕੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਵੱਲੋਂ ਜ਼ਿਲਾ ਪੁਲਿਸ ਲਾਈਨ ਵਿਖੇ ਮੁਲਾਜ਼ਮਾਂ ਦੀ ਤੰਦਰੁਸਤੀ ਤੇ ਚੰਗੇ ਭਵਿੱਖ ਲਈ ਯੋਗ ਕੈਂਪਾਂ ਦਾ ਆਯੋਜਨ ਕਰਾਇਆ ਗਿਆ। ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਦੀ ਅਹਿਮ ਜ਼ਿੰਮੇਵਾਰੀ ਜਨਤਾ ਦੀ ਸੁਰੱਖਿਆ ਲਈ ਹੈ ਤੇ ਜੇ ਪੁਲਿਸ ਮੁਲਾਜ਼ਮ ਫਿੱਟ ਤੇ ਤੰਦਰੁਸਤ ਹੋਣਗੇ ਤਾਂ ਹੀ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਸਕਣਗੇ।
ਉੁਨਾਂ ਕਿਹਾ ਕਿ ਯੋਗ ਸਿਰਫ ਇਕ ਕਸਰਤ ਨਹੀਂ, ਬਲਕਿ ਜੀਵਨਸ਼ੈਲੀ ਹੈ। ਯੋਗ ਜਿੱਥੇ ਸਰੀਰ ਨੂੰ ਫਿਟ ਰੱਖਦਾ ਹੈ, ਉਥੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਇਸ ਲਈ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਇਕ ਰਾਮਬਾਣ ਦਵਾਈ ਹੈ।