ਸ੍ਰੀ ਮੁਕਤਸਰ ਸਾਹਿਬ:ਮਾਂ ਬੋਲੀ ਪੰਜਾਬੀ ਤੋਂ ਆਪਣੇ ਹੀ ਦੂਰ ਹੁੰਦੇ ਜਾ ਰਹੇ ਹਨ।ਇਸਨੂੰ ਬਚਾਉਣ ਦੇ ਲਈ ਲਗਾਤਾਰ ਭਾਸ਼ਾ ਪ੍ਰੇਮੀ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਹਨ।ਉਨਾਂ ਵਲੋਂ ਮਾਂ ਬੋਲੀ ਨੂੰ ਬਚਾਉਣ ਦੇ ਲਈ ਸੂਬਾ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਹਨ ਤੇ ਹੁਣ ਕੀਤੇ ਜਾ ਰਹੇ ਨੇ।
ਨੌਜਵਾਨ ਸਤਨਾਮ ਸਿੰਘ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਿਹਾ ਹੈ ਨੌਜਵਾਨ ਦਾ ਕਹਿਣਾ ਸੀ ਕਿ ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਜਿਸ ਵਿੱਚ ਹਿੰਦੂ ਮੁਸਲਿਮ ਸਿੱਖ ਸਾਰੇ ਆ ਜਾਂਦੇ ਹਨ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਵਿੱਚ ਲਿਖਿਆ ਹੋਣ ਕਰਕੇ ਗੁਰਮੁੱਖੀ ਲਿਪੀ ਗੁਰੂ ਅੰਗਦ ਦੇਵ ਜੀ ਵੱਲੋਂ ਦਿੱਤੀ ਹੋਣ ਕਰਕੇ ਸਿੱਖਾਂ ਦਾ ਡਬਲ ਰਿਸ਼ਤਾ ਹੈ ਜੇ ਪਿਛੋਕੜ ਪੰਜਾਬ ਵਿੱਚ ਜਾਂਦੇ ਹਾਂ ਤਾਂ ਦਮੋਦਰ ਕਾਵਿ ਲਿਖਿਆ ਸਭ ਤੋਂ ਪੁਰਾਣਾ ਮਿਲਦਾ ਹੈ ਜਿਹੜਾ ਗੁਲਾਟੀ ਸੀ ਉਹ ਹਿੰਦੂ ਪਰਿਵਾਰ ਵਿੱਚੋਂ ਸੀ ਆਪਾਂ ਉਨ੍ਹਾਂ ਨੂੰ ਭੁੱਲ ਚੁੱਕੇ ਹਾਂ।
ਨੌਜਵਾਨ ਨੇ ਕਿਹਾ ਕਿ ਹੁਣ ਮਾਂ ਬੋਲੀ ਆਪਣੇ ਹੀ ਦੂਰ ਹੁੰਦੇ ਜਾ ਰਹੇ ਹਨ।ਸਤਨਾਮ ਸਿੰਘ ਨੇ ਕਿਹਾ ਕਿ ਦੂਜੀਆਂ ਭਾਸ਼ਾਵਾਂ ਨੂੰ ਪਿਆਰ ਵੀ ਕਰਨਾ ਚਾਹੀਦਾ ਤੇ ਪੜ੍ਹਨਾ ਵੀ ਚਾਹੀਦਾ ਪਰ ਆਪਣੀ ਮਾਂ ਬੋਲੀ ਤੋਂ ਦੂਰ ਨਹੀਂ ਜਾਣਾ ਚਾਹੀਦਾ ।ਬੱਚਿਆਂ ਦੇ ਮਾਂ ਬੋਲੀ ਤੋਂ ਦੂਰ ਹੋਣ ਨੂੰ ਲੈਕੇ ਸਤਨਾਮ ਸਿੰਘ ਨੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਪਹਿਲਾਂ ਬੱਚਿਆਂ ਨੂੰ ਆਪਣੀ ਬੋਲੀ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਚਾਹੀਦਾ ਹੈੇ
ਇਹ ਵੀ ਪੜੋ:ਮਦਰਜ਼ ਡੇਅ ਸਪੈਸ਼ਲ:ਇੱਕ ਸਿੰਗਲ ਮਦਰ, ਜਿਸ ਨੇ ਕਈ ਬੱਚਿਆਂ ਨੂੰ ਦਿੱਤੀ ਮਮਤਾ ਦੀ ਛਾਂ