ETV Bharat / state

ਸ੍ਰੀ ਮੁਕਤਸਰ ਸਾਹਿਬ 'ਚ ਇਨਸਾਨੀਅਤ ਹੋਈ ਸ਼ਰਮਸਾਰ, ਛੋਟੇ ਪੁੱਤ ਨੇ ਮਾਂ ਨੂੰ ਘਰੋਂ ਕੱਢਿਆ - ਪਿੰਡ ਖਿੜਕੀਆਂਵਾਲਾ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿੜਕੀਆਂਵਾਲਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬਜ਼ੁਰਗ ਮਾਤਾ ਨੂੰ ਉਸ ਦੇ ਦੋ ਮੁੰਡਿਆਂ ਨੇ ਪੈਸਿਆਂ ਦੇ ਲਾਲਚ ਵਿੱਚ ਘਰ ਤੋਂ ਕੱਢ ਦਿੱਤਾ।

ਫ਼ੋਟੋ
ਫ਼ੋਟੋ
author img

By

Published : Sep 3, 2020, 6:25 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿੜਕੀਆਂਵਾਲਾ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਜ਼ੁਰਗ ਮਾਂ ਨੂੰ ਉਸ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਨੇ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ ਤੇ ਹੁਣ ਉਹ ਇੱਕ ਡੇਰੇ ਵਿੱਚ ਰਹਿ ਰਹੀ ਹੈ।

ਵੀਡੀਓ

ਡੇਰੇ ਵਿੱਚ ਰਹਿ ਰਹੀ ਬਜ਼ੁਰਗ ਮਾਤਾ ਤੇਜ਼ ਕੌਰ ਨੇ ਦੱਸਿਆ ਕਿ ਉਸ ਦੇ ਦੋ ਮੁੰਡੇ ਹਨ। ਵੱਡੇ ਦਾ ਨਾਂਅ ਸੁਖਚੈਨ ਸਿੰਘ ਤੇ ਛੋਟੇ ਦਾ ਨਾਂਅ ਜਸਵਿੰਦਰ ਸਿੰਘ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਕੋਲ 13 ਕਨਾਲ ਜ਼ਮੀਨ ਹੈ ਜੋ ਕਿ ਉਸ ਨੇ ਆਪਣੇ ਦੋਨਾਂ ਮੁੰਡਿਆਂ ਨੂੰ ਬਰਾਬਰ ਹਿੱਸੇ ਠੇਕੇ ਉੱਤੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਖਚੈਨ ਉਸ ਨੂੰ ਠੇਕੇ ਦੇ ਪੈਸੇ ਸਮੇਂ ਸਿਰ ਦੇ ਦਿੰਦਾ ਹੈ ਪਰ ਛੋਟਾ ਮੁੰਡਾ ਜਸਵਿੰਦਰ ਸਿੰਘ ਉਸ ਨੂੰ ਠੇਕੇ ਦੇ ਨਾ ਹੀ ਪੈਸੇ ਦਿੰਦਾ ਹੈ ਅਤੇ ਨਾ ਹੀ ਜ਼ਮੀਨ ਖ਼ਾਲੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਇਹ ਵੀ ਮੰਗ ਕਰਦਾ ਸੀ ਕਿ ਉਸ ਨੂੰ ਸੁਖਚੈਨ ਸਿੰਘ ਵੱਲੋਂ ਮਿਲਣ ਵਾਲੇ ਠੇਕੇ ਦੇ ਪੈਸੇ ਵੀ ਦਿੱਤੇ ਜਾਣ ਪਰ ਜਦੋਂ ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਪੈਸੇ ਨਹੀਂ ਦਿੱਤੇ ਤਾਂ ਜਸਵਿੰਦਰ ਸਿੰਘ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਵਿੱਚ ਦਰਖਾਸਤ ਵੀ ਦਿੱਤੀ ਹੈ ਪਰ ਅਜੇ ਤੱਕ ਉਸ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿੰਦੀਆਂ 3 ਮਹੀਨੇ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਰੋਟੀ ਹੀ ਧੱਕੇ ਖਾ ਰਹੀ ਹੈ।

ਮਾਤਾ ਦੇ ਛੋਟੇ ਮੁੰਡੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਮਾਮਲਾ ਸਰਪੰਚ, ਠਾਣੇਦਾਰ ਤੇ ਐਸਡੀਐਮ ਦੇ ਸਾਹਮਣੇ ਨਿਬੜਿਆ ਹੈ ਜਿਸ ਵਿੱਚ ਉਨ੍ਹਾਂ ਨੇ ਤੇ ਸੁਖਚੈਨ ਸਿੰਘ ਨੇ ਬਜ਼ੁਰਗ ਮਾਤਾ ਨੂੰ 20 ਹਜ਼ਾਰ ਰੁਪਏ ਦੇਣੇ ਹਨ।

ਬਜ਼ੁਰਗ ਮਾਤਾ ਦੇ ਵੱਡੇ ਮੁੰਡੇ ਸੁਖਚੈਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦਾ ਇਲਜ਼ਾਮ ਜਸਵਿੰਦਰ ਸਿੰਘ ਉੱਤੇ ਹੈ ਕਿਉਂਕਿ ਜਸਵਿੰਦਰ ਸਿੰਘ ਹੀ ਮਾਤਾ ਨੂੰ ਠੇਕਾ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮਾਤਾ ਨੂੰ ਸਮੇਂ ਸਿਰ ਠੇਕੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਘਰ ਉਨ੍ਹਾਂ ਦੀ ਮਾਤਾ ਦਾ ਹੈ ਉਹ ਕਦੇ ਵੀ ਇੱਥੇ ਆ ਕੇ ਰਹਿ ਸਕਦੀ ਹੈ।

ਇਹ ਵੀ ਪੜ੍ਹੋ:ਕੋਰੋਨਾ ਮਹਾਂਮਾਰੀ: ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.