ਗਿੱਦੜਬਾਹਾ: ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਹਿਰ ਗਿੱਦੜਬਾਹਾ ਵਿੱਚ ਸਭ ਤੋਂ ਅਨੋਖੀ ਸੇਲ ਲੱਗੀ ਹੈ। ਇਸ 'ਚ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਗੁਰਸੇਵਕ ਸਿੰਘ ਵਲੋਂ ਠੇਕੇ ਦੇ ਅੱਗੇ ਆਪਣੇ ਮੈਡਲ ਅਤੇ ਟਰਾਈਆਂ ਰੱਖ ਕੇ ਸੇਲ ਲਗਾਈ ਗਈ ਹੈ। ਸੇਲ ਲਗਾ ਰਹੇ ਖਿਡਾਰੀ ਵਲੋਂ ਗਿਆਰਾਂ ਅੰਤਰਰਾਸ਼ਟਰੀ ਅਤੇ ਸੋਲਾਂ ਰਾਸ਼ਟਰੀ ਮੈਡਲ ਦੇਸ਼ ਅਤੇ ਸੂਬੇ ਦੀ ਝੋਲੀ ਪਾਏ ਹਨ। ਬਾਵਜੂਦ ਇਸਦੇ ਖਿਡਾਰੀ ਨੂੰ ਦਿਹਾੜੀ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਨੇ ਵੀਹ ਸਾਲਾਂ ਦੀ ਮਿਹਨਤ ਨਾਲ ਗਿਆਰਾਂ ਅੰਤਰਰਾਸ਼ਟਰੀ ਅਤੇ ਸੋਲਾਂ ਨੈਸ਼ਨਲ ਮੈਡਲ ਜਿੱਤਕੇ ਭਾਰਤ ਦੀ ਝੋਲੀ ਪਾਇਆ ਹਨ। ਇਨ੍ਹਾਂ ਮੈਡਲਾਂ, ਸਰਟੀਫਿਕੇਟਾਂ ਅਤੇ ਟਰਾਫੀਆਂ ਦਾ ਉਸ ਨੂੰ ਕੋਈ ਵੀ ਮੁੱਲ ਨਹੀਂ ਮੁੜਿਆ।ਉਕਤ ਖਿਡਾਰੀ ਨੇ ਕਿਹਾ ਕਿ ਉਹ ਕਈ ਵਾਰ ਲੀਡਰਾਂ ਦੇ ਦਰਾਂ 'ਤੇ ਵੀ ਜਾ ਆਏ ਹਨ ਪਰ ਕਿਤੇ ਵੀ ਉਨ੍ਹਾਂ ਦੀ ਅਰਜ਼ੋਈ ਨਹੀਂ ਸੁਣੀ ਗਈ।
ਗੁਰਸੇਵਕ ਸਿੰਘ ਦਾ ਕਹਿਣਾ ਕਿ ਉਸ ਦੀਆਂ ਦੋ ਧੀਆਂ ਹਨ ਅਤੇ ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਹੈ। ਗੁਰਸੇਵਕ ਸਿੰਘ ਦਾ ਕਹਿਣਾ ਕਿ ਉਹ ਦਿਹਾੜੀ ਕਰਨ ਲਈ ਮਜ਼ਬੂਰ ਹੈ, ਜੇਕਰ ਉਸ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਦਾ ਹੈ।
ਇਹ ਵੀ ਪੜ੍ਹੋ:ਕੀ ਕੈਪਟਨ ਅਮਰਿੰਦਰ ਸਿੰਘ 2022 ’ਚ ਬਣਵਾ ਦੇਣਗੇ ਅਕਾਲੀ ਦਲ ਦੀ ਸਰਕਾਰ ?