ETV Bharat / state

ਸੀਵਰੇਜ ਸਮੱਸਿਆ ਨੂੰ ਲੈ ਕੇ ਅਕਾਲੀ ਭਾਜਪਾ ਨੇ ਲਾਇਆ ਧਰਨਾ - ਮਲੋਟ

ਮਲੋਟ 'ਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਅਕਾਲੀ ਭਾਜਪਾ ਨੇ ਧਰਨਾ ਲਾਇਆ ਅਤੇ ਪ੍ਰਸ਼ਾਸਨ ਅਤੇ ਸਰਕਾਰ  ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਮਸਲੇ ਦੇ ਹੱਲ ਨਹੀਂ ਹੋਇਆ ਤਾਂ ਸ਼ਹਿਰ ਦੇ ਹਰ ਵਾਰਡ 'ਚ ਧਰਨਾ ਦਿੱਤਾ ਜਾਵੇਗਾ।

malout protest
author img

By

Published : Aug 1, 2019, 2:04 PM IST

ਸ੍ਰੀ ਮੁਕਤਸਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਮਲੋਟ ਦੇ ਲੋਕ ਸੀਵਰੇਜ ਸਮੱਸਿਆ ਨਾਲ ਪਰੇਸ਼ਾਨ ਹਨ ਜਿਸ ਨੂੰ ਲੈ ਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ 'ਤੇ ਭਾਜਪਾ ਦੇ ਨਾਲ ਮਿਲ ਸਥਾਨਕ ਲੋਕਾਂ ਨੇ ਸੀਵਰੇਜ ਬੋਰਡ ਦੇ ਅੱਗੇ ਧਰਨਾ ਦਿੱਤਾ। ਇਨ੍ਹਾਂ ਚੇਤਵਾਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਸ਼ਹਿਰ ਦੇ ਹਰ ਵਾਰਡ 'ਚ ਧਰਨਾ ਦਿੱਤਾ ਜਾਵੇਗਾ।

ਸੀਵਰੇਜ ਸਮੱਸਿਆ ਨੂੰ ਲੈ ਕੇ ਅਕਾਲੀ ਭਾਜਪਾ ਨੇ ਲਾਇਆ ਧਰਨਾ
ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਦੇ ਰਾਜ ਵਿੱਚ ਸ਼ਹਿਰ ਦੇ ਸੀਵਰੇਜ ਸਿਸਟਮ ਲਈ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕਰਕੇ ਸੀਵਰੇਜ ਦੀ ਪਾਈਪਾਂ ਪਾਈਆਂ ਗਈਆਂ ਸੀ ਤੇ ਮੌਜੂਦਾ ਸਰਕਾਰ ਨੇ ਵਿਕਾਸ ਦਾ ਕੋਈ ਕਾਰਜ ਤਾਂ ਕਰਨਾ ਸੀ ਸਗੋਂ ਉਹ ਸੀਵਰੇਜ ਸਿਸਟਮ ਨੂੰ ਠੀਕ ਤਰੀਕੇ ਨਾਲ ਚਲਾਉਣ ਵਿੱਚ ਵੀ ਅਸਫ਼ਲ ਰਹੀ ਹੈ।ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੋਮਨਾਥ ਕਾਲੜਾ ਨੇ ਕਿਹਾ ਕਿ ਸ਼ਹਿਰ ਦੇ ਕਈ ਥਾਵਾਂ ਉਤੇ ਸੀਵਰੇਜ ਸਿਸਟਮ ਪਿਛਲੇ ਇੱਕ ਮਹੀਨਾ ਤੋਂ ਖ਼ਰਾਬ ਪਿਆ ਹੈ। ਸੀਵਰੇਜ ਵਿਭਾਗ ਦੇ ਅਧਿਕਾਰੀ ਮਸ਼ੀਨਾਂ ਦੀ ਕਮੀ ਦੀ ਗੱਲ ਕਹਿ ਕੇ ਆਪਣਾ ਬਚਾਅ ਕਰ ਲੈਂਦੇ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਢਾਈ ਸਾਲਾਂ ਤੱਕ ਸਰਹੱਦ ਫੀਡਰ ਵਲੋਂ ਆਉਣ ਵਾਲੀ ਪਾਈਪਾਂ ਦੀ ਸਫਾਈ ਤੱਕ ਨਹੀ ਕਰਵਾ ਸਕੀ ਜਿਸ ਕਾਰਨ ਲੋਕਾਂ ਨੂੰ ਧਰਤੀ ਦੇ ਹੇਠਲਾਂ ਦੂਸ਼ਿਤ ਪਾਣੀ ਵਾਟਰ ਵਰਕਸ ਦੁਆਰਾ ਸਪਲਾਈ ਕੀਤਾ ਗਿਆ। ਇਸ ਧਰਨੇ ਦੌਰਾਨ ਫ਼ੈਸਲਾ ਲਿਆ ਗਿਆ ਕਿ ਜੇਕਰ ਛੇਤੀ ਹੀ ਸੀਵਰੇਜ ਸਿਸਟਮ ਨੂੰ ਠੀਕ ਨਹੀਂ ਕੀਤਾ ਗਿਆ ਤਾਂ 7 ਅਗਸਤ ਨੂੰ ਸਵੇਰੇ 11 ਵਜੇ ਮਲੋਟ ਦੇ ਹਰ ਇੱਕ ਵਾਰਡ ਵਿੱਚ ਧਰਨਾ ਲਾਇਆ ਜਾਵੇਗਾ । ਦੂਜੇ ਪਾਸੇ ਸੀਵਰੇਜ ਬੋਰਡ ਐਸ.ਡੀ.ਓ ਰਾਕੇਸ਼ ਮਕੜ ਨੇ ਕਿਹਾ ਕਿ ਸੀਵਰੇਜ ਦੇ ਹੱਲ ਲਈ ਸਿਰਫ ਇੱਕ ਮਸ਼ੀਨ ਹੈ ਜਦੋਂ ਦੇ ਚਾਰ ਮਸ਼ੀਨਾਂ ਦੀ ਜ਼ਰੂਰਤ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਲੋਟ ਨੂੰ ਮਸ਼ੀਨਾਂ ਦਿੱਤੀਆਂ ਜਾਣ ਨਹੀ ਤਾਂ ਨਗਰ ਕੌਸਲ ਦੋ ਮਸ਼ੀਨ ਕਿਰਾਏ ਉੱਤੇ ਦੇ ਦਿਓ। ਤਾਂ ਕੁਝ ਹੱਲ ਹੋ ਸਕਦਾ ਹੈ। ਉਨ੍ਹਾਂ ਨੇ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਹੱਲ ਜਲਦੀ ਕੀਤਾ ਜਾਵੇਗਾ।

Intro:Body:

kk

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.