ਸ੍ਰੀ ਮੁਕਤਸਰ ਸਾਹਿਬ : ਵਿਆਹਾਂ ਵਿੱਚ ਫੌਜੀ ਬੈਂਡ ਦੀ ਥਾਪ ਉੱਤੇ ਤੁਸੀਂ ਬਥੇਰੇ ਭੰਗੜੇ ਪਾਏ ਹੋਣਗੇ ਪਰ ਹੁਣ ਪੰਜਾਬ ਪੁਲਿਸ ਦਾ ਬੈਂਡ ਵੀ ਤੁਸੀਂ ਵਿਆਹਾਂ ਵਿੱਚ ਫਿਲਮੀ ਧੁਨਾਂ ਕੱਢਦਾ ਦੇਖ ਸਕੋਗੇ। ਪੰਜਾਬ ਦੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਇਕ ਸਰਕੁਲਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਪੁਲਿਸ ਵਲੋਂ ਸਰਕਾਰੀ ਬੈਂਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੁਤਾਬਿਕ ਪੁਲਿਸ ਹੁਣ ਲੋਕਾਂ ਦੇ ਵਿਆਹ ਸ਼ਾਦੀਆਂ ਵਿੱਚ ਬੈਂਡ ਵਜਾਉਣ ਦਾ ਕੰਮ ਵੀ ਕਰੇਗੀ। ਦੱਸਿਆ ਗਿਆ ਹੈ ਕਿ ਬੁਕਿੰਗ ਲਈ 1 ਘੰਟਾ 7 ਹਜ਼ਾਰ ਰੁਪਏ ਖਰਚ ਹੋਣਗੇ। ਇਹ ਵੀ ਯਾਦ ਰਹੇ ਕਿ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਨੇ ਇਸ ਜਾਣਕਾਰੀ ਨਾਲ ਜੁੜਿਆ ਸਰਕੁਲਕਰ ਜਾਰੀ ਕੀਤਾ ਹੈ।
ਨਿੱਜੀ ਪ੍ਰੋਗਰਾਮਾਂ ਵਿੱਚ ਵੀ ਵੱਜੇਗਾ ਪੁਲਿਸ ਬੈਂਡ : ਜਾਣਕਾਰੀ ਮੁਤਾਬਿਕ ਆਜਾਦੀ ਦਿਹਾੜੇ, ਗਣਤੰਤਰ ਦਿਵਸ ਅਤੇ ਹੋਰ ਵੱਡੇ ਸਰਕਾਰੀ ਪ੍ਰੋਗਰਾਮਾਂ ਵਿੱਚ ਪੁਲਿਸ ਬੈਂਡ ਨੂੰ ਲੋਕ ਆਮ ਸੁਣਦੇ ਹਨ ਪਰ ਪੁਲਿਸ ਦਾ ਬੈਂਡ ਕੁੱਝ ਖਾਸ ਮੌਕਿਆਂ ਉੱਤੇ ਹੀ ਵਜਾਇਆ ਜਾਂਦਾ ਹੈ। ਹੁਣ ਪੰਜਾਬ ਪੁਲਿਸ ਦਾ ਬੈਡ ਕੋਈ ਵਿਆਹ ਹੋਵੇ ਜਾਂ ਫਿਰ ਕਿਸੇ ਦਾ ਨਿਜੀ ਖੁਸ਼ੀ ਵਾਲਾ ਪ੍ਰੋਗਰਾਮ, ਇਸ ਮੌਕੇ ਵੀ ਵਜਦਾ ਦਿਸੇਗਾ।
ਜਾਣਕਾਰੀ ਮੁਤਾਬਿਕ ਜੋ ਪੁਲਿਸ ਨੇ ਸਰਕੁਲਰ ਜਾਰੀ ਕੀਤਾ ਹੈ, ਉਸ ਵਿੱਚ ਲੋਕਾਂ ਲਈ ਸਾਰੀ ਜਾਣਕਾਰੀ ਹੈ। ਇਸ ਮੁਤਾਬਿਕ ਕੋਈ ਵੀ ਵਿਅਕਤੀ ਪਰਿਵਾਰਕ ਸਮਾਗਮ ਲਈ ਮੁਕਤਸਰ ਸਾਹਿਬ ਪੁਲਿਸ ਦਾ ਬੈਂਡ ਬੁੱਕ ਕਰਵਾ ਸਕਦਾ ਹੈ। ਸਰਕੁਲਰ ਦੇ ਅਨੁਸਾਰ ਕੋਈ ਵੀ ਸਰਕਾਰੀ ਜਾਂ ਨਿੱਜੀ ਵਿਅਕਤੀ ਪੁਲਿਸ ਦਾ ਬੈਂਡ ਦੀ ਬੁਕਿੰਗ ਲੈ ਕੇ ਆਪਣੀਆਂ ਖੁਸ਼ੀਆਂ ਨੂੰ ਹੋਰ ਦੂਣਾ ਕਰ ਸਕਦਾ ਹੈ।
ਪੁਲਿਸ ਬੈਂਡ ਦੇ ਰੇਟ ਸੰਬੰਧੀ ਵੀ ਮੁਕਤਸਰ ਪੁਲਿਸ ਨੇ ਸਰਕੁਲਕਰ ਜਾਰੀ ਕੀਤਾ ਹੈ। ਇਸ ਵਿੱਚ ਵੱਖੋ ਵੱਖ ਰੇਟ ਤੈਅ ਕੀਤੇ ਗਏ ਹਨ। ਇੱਕ ਘੰਟੇ ਲਈ ਜੇਕਰ ਕੋਈ ਬੁਕਿੰਗ ਕਰਵਾਉਂਦਾ ਹੈ ਤਾਂ ਪੰਜ ਹਜ਼ਾਰ ਰੁਪਿਆ ਖਰਚਾ ਆਵੇਗਾ। ਇਸੇ ਤਰ੍ਹਾਂ ਨਿਜੀ ਅਤੇ ਹੋਰ ਪ੍ਰੋਗਰਾਮਾਂ ਲਈ ਲੋਕ ਇੱਕ ਘੰਟੇ ਦੇ ਸੱਤ ਹਜ਼ਾਰ ਰੁਪਏ ਦੇ ਕੇ ਫੌਜੀ ਬੈਂਡ ਲੈ ਸਕਦੇ ਹਨ। ਸਰਕਾਰੀ ਕਰਮਚਾਰੀਆਂ ਲਈ ਹਰ ਘੰਟੇ ਵਾਧੂ 2,500 ਰੁਪਇਆ ਅਤੇ ਜਨਤਾ ਤੋਂ 3,500 ਰੁਪਏ ਦੀ ਵਸੂਲੀ ਵਧਦੀ ਜਾਵੇਗੀ।
ਇਹ ਵੀ ਪੜ੍ਹੋ : Farmers organizations: ਦਿੱਲੀ ਕੂਚ ਕਰਨ ਦਾ ਸੀ ਐਲਾਨ ਤਾਂ ਸੀਬੀਆਈ ਨੇ ਕੀਤੀ ਛਾਪੇਮਾਰੀ, ਪੜ੍ਹੋ ਹੁਣ ਕੇਂਦਰ 'ਤੇ ਕਿਉਂ ਭੜਕੇ ਕਿਸਾਨ
ਇਹ ਵੀ ਯਾਦ ਰਹੇ ਕਿ ਪ੍ਰਤੀ ਕਿਲੋਮੀਟਰ 80 ਰੂਪਏ ਹੋਰ ਜੁੜਨਗੇ। ਕਿਉਂ ਕਿ ਆਉਣ ਜਾਣ ਦਾ ਵੀ ਕਿਰਾਇਆ ਲਿਆ ਜਾਵੇਗਾ। ਪੁਲਿਸ ਬੈਂਡ ਬੁਕਿੰਗ ਲਈ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਡ ਲਈ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ। 80549-42100 ਨੰਬਰ 'ਤੇ ਸੰਪਰਕ ਕਰਕੇ ਬੈਂਡ ਦੀ ਬੁਕਿੰਗ ਕਰਾਈ ਜਾ ਸਕਦੀ ਹੈ।