ਸ੍ਰੀ ਮੁਕਤਸਰ ਸਾਹਿਬ: ਇੱਥੋ ਦੇ ਭਾਈ ਮਹਾਂ ਸਿੰਘ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪਾਸ ਆਊਟ ਵਿਦਿਆਰਥੀਆਂ ਨੇ ਧਰਨਾ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਕਾਰਨ ਰਿਜਲਟ ਨਹੀਂ ਆ ਰਿਹਾ ਪਰ ਕਾਲਜ ਪ੍ਰਬੰਧਕ ਪੱਲਾ ਝਾੜਦੀ ਹੋਈ ਸਾਰੀ ਗੱਲ ਯੂਨੀਵਰਸਿਟੀ 'ਤੇ ਸੁੱਟ ਰਹੀ ਹੈ।
ਕਾਲਜ ਦੇ ਬੀਐਸਈ, ਬੀਐਸਈ ਐਗਰੀਕਲਚਰ ਅਤੇ ਰੈਗੂਲਰ ਬੀ ਐਸਈ, ਬੀਟੈਕ, ਬੀਕਾਮ, ਬੀਸੀਏ ਪਾਸ ਆਊਟ ਵਿਦਿਆਰਥੀਆਂ ਨੇ ਸਾਰੇ ਸਮੈਸਟਰ ਦੀ ਪ੍ਰੀਖਿਆ ਦਿੱਤੀ ਹੈ ਪਰ ਵਿਦਿਆਰਥੀਆਂ ਨੇ ਕਾਲਜ 'ਤੇ ਦੋਸ਼ ਲਗਾਇਆ ਕਿ ਕਾਲਜ ਵਲੋਂ ਯੂਨੀਵਰਸਿਟੀ ਨੂੰ ਫੰਡ ਨਾ ਦੇਣ ਕਰਕੇ ਉਨ੍ਹਾਂ ਦਾ ਕਰੀਬ 150 ਵਿਦਿਆਰਥੀਆਂ ਦਾ ਰਿਜਲਟ ਨਹੀਂ ਆ ਰਿਹਾ ਹੈ।